ਦਿੱਲੀ ਚੋਣਾਂ: ਭਲਕੇ ਹੋਵੇਗੀ ਵੋਟਾਂ ਦੀ ਗਿਣਤੀ

Friday, Feb 07, 2025 - 03:26 PM (IST)

ਦਿੱਲੀ ਚੋਣਾਂ: ਭਲਕੇ ਹੋਵੇਗੀ ਵੋਟਾਂ ਦੀ ਗਿਣਤੀ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਪੂਰੀ ਹੋਣ ਮਗਰੋਂ ਹੁਣ ਨਤੀਜਿਆਂ ਦੀ ਉਡੀਕ ਹੈ। ਕੱਲ ਯਾਨੀ ਕਿ 8 ਫਰਵਰੀ ਨੂੰ ਦਿੱਲੀ ਚੋਣਾਂ ਲਈ ਵੋਟਾਂ ਦੀ ਗਿਣਤੀ ਹੋਵੇਗੀ। ਕੁੱਲ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। 70 ਵਿਧਾਨ ਸਭਾਵਾਂ 'ਚ ਪਈਆਂ ਵੋਟਾਂ ਦੀ ਗਿਣਤੀ ਕਰਨ ਲਈ 11 ਜ਼ਿਲ੍ਹਿਆਂ 'ਚ 19 ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਵਾਰ ਦਿੱਲੀ ਦੀਆਂ ਚੋਣਾਂ ਬਹੁਤ ਅਹਿਮ ਹੋਣ ਜਾ ਰਹੀਆਂ ਹਨ। ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣਾਂ 'ਚ ਵੋਟਰਾਂ ਨੂੰ ਕਈ ਲੁਭਾਉਣੇ ਵਾਅਦੇ ਕੀਤੇ ਸਨ। ਹੁਣ ਪਾਰਟੀਆਂ ਵੱਲੋਂ ਜ਼ੋਰਦਾਰ ਪ੍ਰਚਾਰ ਕਰਨ ਦਾ ਕੀ ਫਾਇਦਾ ਹੋਵੇਗਾ? ਇਹ ਤਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ।

ਦਿੱਲੀ ਚੋਣਾਂ ਲਈ ਸ਼ਨੀਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸਭ ਤੋਂ ਪਹਿਲਾਂ ਬੈਲੇਟ ਪੇਪਰ ਦੀਆਂ ਵੋਟਾਂ ਗਿਣੀਆਂ ਜਾਣਗੀਆਂ। ਇਸ ਤੋਂ ਬਾਅਦ EVM ਮਸ਼ੀਨ ਦੇ ਵੋਟਾਂ ਨੂੰ ਗਿਣਿਆ ਜਾਵੇਗਾ। ਦੁਪਹਿਰ 12 ਵਜੇ ਤੱਕ ਨਤੀਜਿਆਂ ਦੀ ਸਥਿਤੀ ਸਾਫ਼ ਹੋ ਸਕਦੀ ਹੈ। ਚੋਣਾਂ ਦੇ ਲਾਈਵ ਨਤੀਜੇ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ eci.gov.in ਅਤੇ ਉਨ੍ਹਾਂ ਦੇ ਵਿਸ਼ੇਸ਼ ਨਤੀਜਾ ਪੋਰਟਲ results.eci.gov.in 'ਤੇ ਦੇਖੇ ਜਾ ਸਕਦੇ ਹਨ।

ਦਿੱਲੀ 'ਚ 19 ਗਿਣਤੀ ਕੇਂਦਰ ਬਣਾਏ ਗਏ 

70 ਵਿਧਾਨ ਸਭਾਵਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਕਰਨ ਲਈ 11 ਜ਼ਿਲ੍ਹਿਆਂ ਚ 19 ਗਿਣਤੀ ਕੇਂਦਰ ਬਣਾਏ ਗਏ ਹਨ। ਉੱਤਰੀ ਦਿੱਲੀ ਦੀਆਂ 8 ਵਿਧਾਨ ਸਭਾਵਾਂ ਲਈ 2 ਗਿਣਤੀ ਕੇਂਦਰ, ਉੱਤਰ-ਪੂਰਬ ਦੀਆਂ 5 ਵਿਧਾਨ ਸਭਾਵਾਂ ਲਈ 2 ਅਤੇ ਨਵੀਂ ਦਿੱਲੀ ਦੀਆਂ 6 ਵਿਧਾਨ ਸਭਾਵਾਂ ਦੀਆਂ ਵੋਟਾਂ ਦੀ ਗਿਣਤੀ ਲਈ 3 ਗਿਣਤੀ ਕੇਂਦਰ ਬਣਾਏ ਗਏ ਹਨ। ਸ਼ਾਹਦਰਾ ਅਤੇ ਦੱਖਣੀ ਜ਼ਿਲ੍ਹਿਆਂ ਦੀਆਂ 5 ਵਿਧਾਨ ਸਭਾਵਾਂ ਲਈ ਇਕ-ਇਕ ਗਿਣਤੀ ਕੇਂਦਰ ਬਣਾਇਆ ਗਿਆ ਹੈ। EVM ਅਤੇ VVPAT ਨੂੰ 19 ਸਟਰਾਂਗ ਰੂਮਾਂ ਵਿਚ ਸੁਰੱਖਿਅਤ ਰੱਖਿਆ ਗਿਆ ਹੈ। 

ਸਟਰਾਂਗ ਰੂਮ ਦੀ ਨਿਗਰਾਨੀ 350 CCTV ਕੈਮਰੇ

ਸਟਰਾਂਗ ਰੂਮ ਦੀ ਨਿਗਰਾਨੀ ਲਈ ਕੁੱਲ 350 ਤੋਂ ਵੱਧ CCTV ਕੈਮਰੇ ਵੀ ਲਗਾਏ ਗਏ ਹਨ। ਪੋਲਿੰਗ ਖਤਮ ਹੋਣ ਤੋਂ ਬਾਅਦ ਚੋਣ ਅਧਿਕਾਰੀਆਂ ਨੇ EVM ਕੰਟਰੋਲ ਯੂਨਿਟਾਂ ਦੇ ਬਟਨਾਂ ਨੂੰ ਸੀਲ ਕਰ ਦਿੱਤਾ ਅਤੇ ਸ਼ਾਮ ਨੂੰ ਵਾਪਸ ਸਟਰਾਂਗ ਰੂਮ ਵਿਚ ਭੇਜ ਦਿੱਤਾ।


author

Tanu

Content Editor

Related News