ਦਿੱਲੀ ਚੋਣ ਨਤੀਜੇ: ਸ਼ੁਰੂਆਤੀ ਰੁਝਾਨਾਂ ''ਚ ਭਾਜਪਾ ਅੱਗੇ
Saturday, Feb 08, 2025 - 08:22 AM (IST)
![ਦਿੱਲੀ ਚੋਣ ਨਤੀਜੇ: ਸ਼ੁਰੂਆਤੀ ਰੁਝਾਨਾਂ ''ਚ ਭਾਜਪਾ ਅੱਗੇ](https://static.jagbani.com/multimedia/2025_2image_08_22_319228135delhielections.jpg)
ਨਵੀਂ ਦਿੱਲੀ- ਦਿੱਲੀ 'ਚ ਸਰਕਾਰ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦਾ ਸਮਾਂ ਆ ਗਿਆ ਹੈ। ਦਿੱਲੀ ਚੋਣਾਂ ਦਾ ਪਹਿਲਾ ਰੁਝਾਨ ਆ ਗਿਆ ਹੈ, ਜੋ ਕਿ ਭਾਜਪਾ ਦੇ ਪੱਖ ਵਿਚ ਹੈ। ਭਾਜਪਾ ਨੇ 5 ਸੀਟਾਂ ਨਾਲ ਲੀਡ ਬਣਾ ਲਈ ਹੈ। ਇਕ ਸੀਟ ਆਮ ਆਦਮੀ ਪਾਰਟੀ (ਆਪ) ਦੇ ਖਾਤੇ ਆਈ ਹੈ। ਦੱਸ ਦੇਈਏ ਕਿ ਦਿੱਲੀ ਵਿਚ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਵੋਟਾਂ ਦੀ ਗਿਣਤੀ ਤਿੰਨ ਪੱਧਰੀ ਸੁਰੱਖਿਆ ਵਿਵਸਥਾ ਵਿਚਕਾਰ ਰੱਖੀ ਗਈ ਹੈ। 11 ਜ਼ਿਲਿਆਂ ਦੇ 19 ਕੇਂਦਰਾਂ 'ਤੇ ਗਿਣਤੀ ਕੀਤੀ ਜਾ ਰਹੀ ਹੈ।
ਰੁਝਾਨਾਂ ਵਿਚ ਕੇਜਰੀਵਾਲ, ਸਿਸੋਦੀਆ ਅਤੇ ਆਤਿਸ਼ੀ ਤਿੰਨੋਂ ਪਿੱਛੇ ਚੱਲ ਰਹੇ ਹਨ, ਜੋ ਕਿ ਦਿੱਲੀ ਦੇ ਮੁੱਖ ਚਿਹਰੇ ਹਨ। ਕੁੱਲ 699 ਉਮੀਦਵਾਰ ਮੈਦਾਨ ਵਿਚ ਹੈ। 'ਆਪ' ਅਤੇ ਕਾਂਗਰਸ 70-70 ਸੀਟਾਂ 'ਤੇ, ਭਾਜਪਾ 68 ਸੀਟਾਂ 'ਤੇ ਚੋਣ ਲੜ ਰਹੀਆਂ ਹਨ। ਐਨਡੀਏ ਨੇ ਇੱਕ ਸੀਟ ਜੇਡੀਯੂ ਨੂੰ ਅਤੇ ਇੱਕ ਸੀਟ ਐਲਜੇਪੀ (ਆਰ) ਨੂੰ ਦਿੱਤੀ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ। ਦੱਸ ਦੇਈਏ ਕਿ ਵੋਟਿੰਗ 5 ਫਰਵਰੀ ਨੂੰ ਇਕੋ ਪੜਾਅ ਵਿਚ ਹੋਈ ਸੀ। ਦਿੱਲੀ ਚੋਣਾਂ 'ਚ 699 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿਨ੍ਹਾਂ 'ਚ 602 ਪੁਰਸ਼, 96 ਔਰਤਾਂ ਅਤੇ 1 ਹੋਰ ਉਮੀਦਵਾਰ ਸ਼ਾਮਲ ਹੈ।