ਅੱਧੀ ਰਾਤੀਂ ਕੰਬ ਗਈ ਦਿੱਲੀ ! ਉੱਠ ਕੇ ਬਹਿ ਗਏ ਸੁੱਤੇ ਹੋਏ ਲੋਕ
Sunday, Jun 08, 2025 - 12:19 PM (IST)
ਨੈਸ਼ਨਲ ਡੈਸਕ- ਬੀਤੇ ਕੁਝ ਮਹੀਨਿਆਂ ਤੋਂ ਤੇਜ਼ੀ ਨਾਲ ਭੂਚਾਲ ਆ ਰਹੇ ਹਨ। ਇਸ ਦੌਰਾਨ ਜਿੱਥੇ ਮਿਆਂਮਾਰ, ਥਾਈਲੈਂਡ, ਗ੍ਰੀਸ ਤੇ ਪਾਕਿਸਤਾਨ-ਅਫਗਾਨਿਸਤਾਨ ਵਰਗੇ ਦੇਸ਼ਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਉੱਥੇ ਹੀ ਭਾਰਤ ਦੇ ਵੀ ਕਈ ਇਲਾਕੇ ਭੂਚਾਲ ਕਾਰਨ ਕੰਬ ਚੁੱਕੇ ਹਨ।
ਇਸੇ ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਧੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫ਼ਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਅੱਧੀ ਰਾਤ 1.27 ਵਜੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ 2.3 ਰਹੀ ਤੇ ਇਸ ਦਾ ਕੇਂਦਰ ਧਰਤੀ ਤੋਂ 5 ਕਿਲੋਮੀਟਰ ਹੇਠਾਂ ਸੀ।

ਹਾਲਾਂਕਿ ਇਸ ਭੂਚਾਲ ਦੀ ਤੀਬਰਤਾ ਘੱਟ ਸੀ, ਪਰ ਫ਼ਿਰ ਵੀ ਸੁੱਤੇ ਪਏ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਛਾ ਗਿਆ। ਕੁਝ ਮਹੀਨੇ ਪਹਿਲਾਂ ਮਿਆਂਮਾਰ ਤੇ ਥਾਈਲੈਂਡ 'ਚ ਆਏ 7.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ, ਜਦਕਿ 3000 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਇਸ ਤਾਜ਼ਾ ਤਬਾਹਕੁੰਨ ਮੰਜ਼ਰ ਮਗਰੋਂ ਹੁਣ ਭੂਚਾਲ ਦਾ ਨਾਂ ਸੁਣ ਕੇ ਵੀ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਛਾ ਜਾਂਦਾ ਹੈ।
ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ, ਪਰ ਤੇਜ਼ੀ ਨਾਲ ਆ ਰਹੇ ਇਹ ਭੂਚਾਲ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਇਹ ਵੀ ਪੜ੍ਹੋ- 'ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਦਾ ਨਹੀਂ ਰਿਹਾ ਨੂਰ ਖ਼ਾਨ ਏਅਰਬੇਸ, ਅਮਰੀਕੀ ਫ਼ੌਜ ਨੇ ਕੀਤਾ ਕਬਜ਼ਾ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਲਾਪਤਾ ਲੋਕਾਂ ਦੀਆਂ ਅਫਵਾਹਾਂ ''ਤੇ ਦਿੱਲੀ ਪੁਲਸ ਸਖਤ: "ਪੈਸੇ ਦੇ ਲਾਲਚ ''ਚ ਡਰ ਫੈਲਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ"
