ਦਿੱਲੀ ''ਚ ਇੱਕੋ ਮੰਚ ''ਤੇ ਨਜ਼ਰ ਆਏ ਬਾਬਾ ਰਾਮਦੇਵ, ਦਲਾਈਲਾਮਾ ਅਤੇ ਮੌਲਾਨਾ ਮਹਿਮੂਦ ਮਦਨੀ
Thursday, Sep 26, 2019 - 11:13 AM (IST)

ਨਵੀਂ ਦਿੱਲੀ—ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ 'ਤੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਪ੍ਰਕਾਸ਼ਿਤ ਕਰਨ ਸੰਬੰਧੀ ਬੁੱਧਵਾਰ ਨੂੰ ਦਿੱਲੀ ਦੇ ਰਿਜ਼ਨ ਸੇਵਕ ਸੰਘ ਦਫਤਰ ਕਿੰਗਸਲੇ ਕੈਂਪ 'ਚ 'ਸਰਵ ਧਰਮ ਸੰਗਮ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਧਰਮਗੁਰੂ ਦਲਾਈਲਾਮਾ, ਯੋਗ ਗੁਰੂ ਬਾਬਾ ਰਾਮਦੇਵ ਅਤੇ ਜ਼ਮੀਅਤ ਓਲੇਮਾ-ਏ-ਹਿੰਦ ਦੇ ਜਨਰਲ ਸਕੱਤਰ ਅਤੇ ਮੌਲਾਨਾ ਮਹਿਮੂਦ ਮਦਨੀ ਨੇ ਹਿੱਸਾ ਲਿਆ।
ਇਸ ਮੌਕੇ 'ਤੇ ਧਰਮਗੁਰੂ ਦਲਾਈ ਲਾਮਾ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਤੁਸੀਂ ਜੋ ਬਦਲਾਅ ਦੁਨੀਆ 'ਚ ਦੇਖਣਾ ਚਾਹੁੰਦੇ ਸੀ ਅਜਿਹਾ ਬਦਲਾਅ ਪਹਿਲਾਂ ਤੁਹਾਨੂੰ ਆਪਣੇ ਅੰਦਰ ਲਿਆਉਣਾ ਹੋਵੇਗਾ। ਦੱਸ ਦੇਈਏ ਕਿ ਅਗਲੇ ਮਹੀਨੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਹੈ। ਇਸ ਤੋਂ ਪਹਿਲਾਂ ਦੇਸ਼ ਭਰ 'ਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।