ਦਿੱਲੀ ''ਚ ਕੋਵਿਡ-19 ਸਥਿਤੀ ਕੰਟਰੋਲ ''ਚ ਹੈ : ਅਰਵਿੰਦ ਕੇਜਰੀਵਾਲ

08/09/2020 1:56:45 PM

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ 'ਚ ਐਤਵਾਰ ਨੂੰ ਕਿਹਾ ਕਿ ਦਿੱਲੀ 'ਚ ਕੋਵਿਡ-19 ਸਥਿਤੀ ਕੰਟਰੋਲ 'ਚ ਹੈ ਅਤੇ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਸੁਧਰ ਰਹੀ ਹੈ। ਅੰਬੇਡਕਰ ਨਗਰ 'ਚ ਇਕ ਹਸਪਤਾਲ ਦੇ ਉਦਘਾਟਨ ਸਮਾਰੋਹ 'ਚ ਉਨ੍ਹਾਂ ਨੇ ਕਿਹਾ ਕਿ ਜੇਕਰ ਸਥਿਤੀ ਫਿਰ ਵਿਗੜਦੀ ਹੈ ਤਾਂ ਸਰਕਾਰ ਉਸ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਜਰੀਵਾਲ ਨੇ ਉਦਘਾਟਨ ਪ੍ਰੋਗਰਾਮ 'ਚ ਕਿਹਾ,''ਇਸ ਹਸਪਤਾਲ ਦੀ ਕਲਪਣਾ 2013 'ਚ ਕੀਤੀ ਗਈ ਸੀ। ਇਹ 600 ਬਿਸਤਰਿਆਂ ਵਾਲਾ ਹਸਪਤਾਲ ਹੈ। ਅਸੀਂ ਸ਼ੁਰੂਆਤੀ 200 ਬਿਸਤਰਿਆਂ ਦਾ ਉਦਘਾਟਨ ਕਰ ਰਹੇ ਹਨ, ਜਿਨ੍ਹਾਂ ਦਾ ਇਸਤੇਮਾਲ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਕੀਤਾ ਜਾਵੇਗਾ।''

ਦਿੱਲੀ 'ਚ ਕੋਵਿਡ-19 ਦੀ ਸਥਿਤੀ 'ਤੇ, ਮੁੱਖ ਮੰਤਰੀ ਨੇ ਕਿਹਾ,''ਸਥਿਤੀ ਕੰਟਰੋਲ 'ਚ ਹੈ, ਸਾਰੇ ਮਾਪਦੰਡ ਠੀਕ ਹਨ, ਸਿਹਤਮੰਦ ਹੋਣ ਦੀ ਦਰ ਸੁਧਰ ਰਹੀ ਹੈ, ਇਨਫੈਕਸ਼ਨ ਦਾ ਅਨੁਪਾਤ ਅਤੇ ਮੌਤ ਦਰ ਘੱਟੀ ਹੈ।'' ਉਨ੍ਹਾਂ ਨੇ ਕਿਹਾ,''ਮੈਂ ਉਮੀਦ ਕਰਦਾ ਹਾਂ ਕਿ ਇਹ 200 ਬਿਸਤਰ ਖਾਲੀ ਰਹਿਣ, ਅਸੀਂ ਉਸ ਸਥਿਤੀ 'ਚ ਫਿਰ ਕਦੇ ਨਾ ਜਾਈਏ, ਜਿੱਥੇ ਸਾਨੂੰ ਇਨ੍ਹਾਂ ਬਿਸਤਰਿਆਂ ਦਾ ਇਸਤੇਮਾਲ ਕਰਨਾ ਪਵੇ ਪਰ ਸਥਿਤੀ ਜੇਕਰ ਫਿਰ ਤੋਂ ਵਿਗੜਦੀ ਹੈ ਤਾਂ ਅਸੀਂ ਉਸ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।'' ਕੇਜਰੀਵਾਲ ਨੇ ਕਿਹਾ ਕਿ ਹਸਪਤਾਲ ਦਾ ਉਦਘਾਟਨ ਸ਼ਹਿਰ 'ਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਕ ਕਦਮ ਹੈ। ਉਨ੍ਹਾਂ ਨੇ ਕਿਹਾ,''ਅਸੀਂ ਹੌਲੀ-ਹੌਲੀ ਕੋਵਿਡ-19 ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਵਧਾਈ ਹੈ।'' ਇਸ ਤੋਂ ਪਹਿਲਾਂ 25 ਜੁਲਾਈ ਨੂੰ ਕੇਜਰੀਵਾਲ ਨੇ ਬੁਰਾੜੀ 'ਚ 450 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ ਸੀ। ਬਾਅਦ 'ਚ ਇਸ ਹਸਪਤਾਲ 'ਚ ਕੁੱਲ 700 ਬਿਸਤਰਿਆਂ ਦੀ ਵਿਵਸਥਾ ਹੋਵੇਗੀ।


DIsha

Content Editor

Related News