ਦਿੱਲੀ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 31,309 ਹੋਈ, ਹੁਣ ਤੱਕ 905 ਲੋਕਾਂ ਦੀ ਹੋਈ ਮੌਤ
Wednesday, Jun 10, 2020 - 02:54 PM (IST)
ਨਵੀਂ ਦਿੱਲੀ- ਦਿੱਲੀ 'ਚ ਕੋਵਿਡ-19 ਦੇ 1,366 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 31,309 ਹੋ ਗਈ ਹੈ ਅਤੇ 905 ਲੋਕਾਂ ਨੇ ਇਸ ਬੀਮਾਰੀ ਨਾਲ ਜਾਨ ਗਵਾਈ ਹੈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਇਕ ਸਿਹਤ ਸੂਚਨਾ ਅਨੁਸਾਰ ਮੰਗਲਵਾਰ ਨੂੰ 1,366 ਨਵੇਂ ਮਾਮਲੇ ਸਾਹਮਣੇ ਆਏ। ਹੁਣ ਵੀ 18,543 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 11,861 ਮਰੀਜ਼ ਜਾਂ ਤਾਂ ਸਿਹਤਮੰਦ ਹੋ ਗਏ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਾਂ ਉਹ ਕਿਤੇ ਹੋਰ ਚੱਲੇ ਗਏ। ਮੰਗਲਵਾਰ ਨੂੰ ਕੋਈ ਸਿਹਤ ਸੂਚਨਾ ਜਾਰੀ ਨਹੀਂ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 9,985 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮਹਿਕਮਾ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 9,985 ਨਵੇਂ ਮਾਮਲਿਆਂ ਨੂੰ ਮਿਲਾ ਕੇ ਦੇਸ਼ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2,76,583 ਹੋ ਗਈ ਹੈ, ਜਦੋਂ ਕਿ ਇਸ ਮਹਾਮਾਰੀ ਨਾਲ 7,745 ਲੋਕਾਂ ਦੀ ਹੁਣ ਤੱਕ ਮੌਤ ਹੋ ਚੁਕੀ ਹੈ। ਦੇਸ਼ 'ਚ ਇਸ ਸਮੇਂ ਕੋਰੋਨਾ ਦੇ 1,33,632 ਸਰਗਰਮ ਮਾਮਲੇ ਹਨ, ਜਦੋਂ ਕਿ 1,35,206 ਲੋਕ ਇਸ ਮਹਾਮਾਰੀ ਨੂੰ ਮਾਤ ਦੇਣ 'ਚ ਸਫ਼ਲ ਹੋਏ ਹਨ।