ਦਿੱਲੀ ’ਚ ਵੱਡਾ ਹਾਦਸਾ; ਨਿਰਮਾਣ ਅਧੀਨ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

Monday, Apr 25, 2022 - 04:36 PM (IST)

ਨਵੀਂ ਦਿੱਲੀ- ਦਿੱਲੀ ਦੇ ਸੱਤਿਆ ਨਿਕੇਤਨ ਖੇਤਰ ’ਚ ਇਕ ਨਿਰਮਾਣ ਅਧੀਨ ਇਮਾਰਤ ਜ਼ਮੀਨਦੋਜ ਹੋ ਗਈ, ਜਿਸ ਦੇ ਮਲਬੇ ਹੇਠਾਂ 5 ਮਜ਼ਦੂਰਾਂ ਦੇ ਨਾਲ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ। ਦਿੱਲੀ ਫਾਇਰ ਸਰਵਿਸ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ। ਮੌਕੇ ਤੋਂ ਜਮ੍ਹਾ ਮਲਬੇ ਨੂੰ ਹਟਾਉਣ ਅਤੇ ਫਸੇ ਲੋਕਾਂ ਨੂੰ ਕੱਢਣ ਲਈ ਜੇ. ਸੀ. ਬੀ. ਦੀ ਵੀ ਮਦਦ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ- ਕਲਯੁੱਗੀ ਪਿਓ ਦੀ ਕਰਤੂਤ, ਮਾਸੂਮ ਪੁੱਤ-ਧੀ ਨੂੰ ਖੂਹ 'ਚ ਸੁੱਟਿਆ, ਪਤਾ ਚੱਲਦਿਆਂ ਹੀ ਧਾਹਾਂ ਮਾਰ-ਮਾਰ ਰੋਣ ਲੱਗੀ ਮਾਂ

PunjabKesari

ਫਾਇਰ ਵਿਭਾਗ ਮੁਤਾਬਕ ਜੋ ਇਮਾਰਤ ਡਿੱਗੀ ਹੈ, ਉਹ 3 ਮੰਜ਼ਿਲਾ ਹੈ ਅਤੇ ਨਿਰਮਾਣ ਅਧੀਨ ਸੀ। ਬਚਾਅ ਮੁਹਿੰਮ ਲਈ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਦਿੱਲੀ ਫਾਇਰ ਸਰਵਿਸ ਨੇ ਦੱਸਿਆ ਕਿ ਫਾਇਰ ਟੈਂਡਰ ਦੀਆਂ 6 ਗੱਡੀਆਂ ਵੀ ਮੌਕੇ ’ਤੇ ਮੌਜੂਦ ਹਨ।

ਇਹ ਵੀ ਪੜ੍ਹੋ- ਲਖੀਮਪੁਰ ਹਿੰਸਾ: ਦੋਸ਼ੀ ਦੇ ਆਤਮ ਸਮਰਪਣ 'ਤੇ ਪੀੜਤ ਕਿਸਾਨ ਪਰਿਵਾਰ ਨੇ ਜਤਾਈ ਖੁਸ਼ੀ, ਆਖੀ ਇਹ ਗੱਲ

PunjabKesari

ਫ਼ਿਲਹਾਲ ਮੌਕੇ ਤੋਂ ਬੁਲਡੋਜ਼ਰ ਜ਼ਰੀਏ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਇਸ ਮਕਾਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਤਿੰਨ ਮਜ਼ਦੂਰ ਉਸ ਸਮੇਂ ਕੰਮ ’ਤੇ ਲੱਗੇ ਹੋਏ ਸਨ, ਤਾਂ ਵੇਖਦੇ ਹੀ ਵੇਖਦੇ ਤਿੰਨ ਮੰਜ਼ਿਲਾ ਇਮਾਰਤ ਮਲਬੇ ’ਚ ਤਬਦੀਲ ਹੋ ਗਈ। ਇਸ ਘਟਨਾ ਤੋਂ ਬਾਅਦ ਚੀਕ-ਪੁਰਾਕ ਮਚ ਗਈ।

ਇਹ ਵੀ ਪੜ੍ਹੋ- 3 ਬੱਚਿਆਂ ਦੀ ਮਾਂ ਦਾ ਪਤੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਕਿਹਾ- ਉਸ ਦੀ ਖੁਸ਼ੀ ’ਚ ਹੀ ਮੇਰੀ ਖੁਸ਼ੀ


Tanu

Content Editor

Related News