ਮਨੀਸ਼ ਸਿਸੋਦੀਆ ਦਾ ਐਲਾਨ- ਦਿੱਲੀ ’ਚ ਬਣੇਗਾ ਦੁਨੀਆ ਦਾ ਪਹਿਲਾ ‘ਵਰਚੁਅਲ ਮਾਡਲ ਸਕੂਲ’

03/09/2021 1:46:10 PM

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ’ਚ ਪਹਿਲਾ ਈ-ਬਜਟ ਪੇਸ਼ ਕੀਤਾ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਰਚੁਅਲ ਮਾਡਲ ਸਕੂਲ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਦਾ ਫਾਇਦਾ ਕੋਈ ਵੀ ਦੁਨੀਆ ਦੇ ਕਿਸੇ ਦੇ ਕੋਨੇ ਤੋਂ ਬੈਠ ਕੇ ਲੈ ਸਕੇਗਾ। 

ਇਹ ਵੀ ਪੜ੍ਹੋ: ਦਿੱਲੀ: ਬਜਟ ’ਚ ਸਿੱਖਿਆ ਦੇ ਖੇਤਰ ’ਚ ਕੇਜਰੀਵਾਲ ਸਰਕਾਰ ਦਾ ਐਲਾਨ

ਉੱਪ ਮੁੱਖ ਮੰਤਰੀ ਸਿਸੋਦੀਆ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਵਰਚੁਅਲ ਮਾਡਲ ਸਕੂਲ ਦੀ ਸ਼ੁਰੂਆਤ ਹੋਵੇਗੀ। ਇਹ ਦੁਨੀਆ ’ਚ ਆਪਣੀ ਤਰ੍ਹਾਂ ਦਾ ਪਹਿਲਾ ਸਕੂਲ ਹੋਵੇਗਾ, ਜਿੱਥੇ ਕੋਈ ਚਾਰ ਦੀਵਾਰੀ ਨਹੀਂ ਹੋਵੇਗੀ ਅਤੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਬੈਠ ਕੇ ਤੁਸੀਂ ਦਿੱਲੀ ਦੇ ਸਿੱਖਿਆ ਮਾਡਲ ਦਾ ਫਾਇਦਾ ਲੈ ਸਕੋਗੇ। ਉਨ੍ਹਾਂ ਕਿਹਾ ਕਿ ਅਜਿਹੇ ਸਕੂਲ ਦਾ ਡਿਜ਼ਾਈਨ ਦਾ ਕੰਮ ਸ਼ੁਰੂ ਹੋ ਗਿਆ ਹੈ। 

ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਵਲੋਂ ਬਜਟ ਪੇਸ਼, ਕਿਹਾ- ਦਿੱਲੀ ਦੇ ਹਰ ਨਾਗਰਿਕ ਨੂੰ ਦੇਵਾਂਗੇ ‘ਹੈਲਥ ਕਾਰਡ

ਦੱਸਣਯੋਗ ਹੈ ਕਿ ਵਿੱਤੀ ਸਾਲ 2021-22 ਲਈ ਮਨੀਸ਼ ਸਿਸੋਦੀਆ ਨੇ 69 ਹਜ਼ਾਰ ਕਰੋੜ ਦਾ ਬਜਟ ਪੇਸ਼ ਕੀਤਾ, ਜੋ ਕਿ ਪਿਛਲੀ ਵਾਰ ਤੋਂ 4 ਹਜ਼ਾਰ ਕਰੋੜ ਜ਼ਿਆਦਾ ਹੈ। ਸਿਸੋਦੀਆ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਦਿੱਲੀ ਵਿਚ ਦੇਸ਼ ਭਗਤੀ ਪਾਠਕ੍ਰਮ ਦੀ ਸ਼ੁਰੂਆਤ ਹੋਵੇਗੀ, ਤਾਂ ਕਿ ਹਰ ਬੱਚਾ ਦੇਸ਼ ਭਗਤ ਬਣੇ। ਹਰ ਪੜਿ੍ਹਆ-ਲਿਖਿਆ ਵਿਅਕਤੀ ਬੀਬੀਆਂ ਦਾ ਸਨਮਾਨ ਕਰੇ। ਸਿੱਖਿਆ ਨੂੰ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਪੜ੍ਹੇ-ਲਿਖੇ ਸਫ਼ਲ ਨੌਜਵਾਨਾਂ ਨੂੰ ਉਨ੍ਹਾਂ ਵਿਦਿਆਰਥੀਆਂ ਲਈ ਮਦਦ ਕਰਨ ਲਈ ਕਹਾਂਗੇ, ਜੋ ਬੱਚੇ ਸਾਧਨਾਂ ਦੀ ਘਾਟ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਨਵਾਂ ਸੈਨਿਕ ਸਕੂਲ ਖੋਲ੍ਹਿਆ ਜਾਵੇਗਾ।
 


Tanu

Content Editor

Related News