ਆਵਾਜਾਈ ਸਿਗਨਲ ''ਤੇ ਕਾਰ ਦੀ ਤਰ੍ਹਾਂ ਨਹੀਂ ਰੋਕਿਆ ਜਾ ਸਕਦੈ ਦਿੱਲੀ ਦਾ ਬਜਟ : ਕਪਿਲ ਸਿੱਬਲ

03/21/2023 12:04:29 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ ਦੇ 2023-24 ਦੇ ਬਜਟ 'ਤੇ ਰੋਕ ਲਗਾਏ ਜਾਣ 'ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਮੰਗਲਵਾਰ ਨੂੰ ਕਿਹਾ ਕਿ ਬਜਟ ਪੇਸ਼ ਕਰਨ ਨੂੰ ਕਿਸੇ ਆਵਾਜਾਈ ਸਿਗਨਲ 'ਤੇ ਕਾਰ ਦੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ ਅਤੇ ਇਕ ਚੁਣੀ ਹੋਈ ਸਰਕਾਰ ਨਾਲ ਇਸ ਤਰ੍ਹਾਂ ਦਾ ਰਵੱਈਆ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਦਿੱਲੀ ਸਰਕਾਰ ਦੇ 2023-24 ਦੇ ਬਜਟ 'ਤੇ ਰੋਕ ਲਗਾ ਦਿੱਤੀ ਗਈ ਹੈ। ਅਰਵਿੰਦ ਕੇਜਰੀਵਾਲ ਸਰਕਾਰ ਅਤੇ ਕੇਂਦਰ ਸਰਕਾਰ ਬਜਟ 'ਚ ਅਲਾਟਮੈਂਟ ਨੂੰ ਲੈ ਕੇ ਇਕ-ਦੂਜੇ 'ਤੇ ਸਵਾਲ ਚੁੱਕ ਰਹੀਆਂ ਹਨ। 

PunjabKesari

ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਬਲ ਨੇ ਟਵੀਟ ਕੀਤਾ,''ਦਿੱਲੀ ਬਜਟ, ਇਸ ਨੂੰ ਕਿਸੇ ਆਵਾਜਾਈ ਸਿਗਨਲ 'ਤੇ ਇਕ ਕਾਰ ਦੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ।'' ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਦੇ ਉੱਪਰੀ ਸਦਨ 'ਚ ਆਜ਼ਾਦ ਮੈਂਬਰ ਸਿੱਬਲ ਨੇ ਕਿਹਾ,''ਕਥਿਤ ਇਤਰਾਜ਼ : 1) ਪੂੰਜੀਗਤ ਖਰਚ ਨਾਕਾਫ਼ੀ। ਕੁੱਲ ਬਜਟ ਦਾ ਸਿਰਫ਼ 20 ਫੀਸਦੀ। 2)  ਵਿਗਿਆਪਨ 'ਤੇ ਅਲਾਟਮੈਂਟ ਪਿਛਲੇ ਸਾਲ ਤੋਂ ਵੱਧ ਹੈ। ਇਕ ਚੁਣੀ ਹੋਈ ਸਰਕਾਰ ਨਾਲ ਇਸ ਤਰ੍ਹਾਂ ਦਾ ਰਵੱਈਆ ਨਹੀਂ ਕੀਤਾ ਜਾ ਸਕਦਾ।'' ਦਿੱਲੀ ਸਰਕਾਰ ਦੇ ਸੂਤਰਾਂ ਅਨੁਸਾਰ, ਗ੍ਰਹਿ ਮੰਤਰਾਲਾ ਨੇ ਕੇਜਰੀਵਾਲ ਸਰਕਾਰ ਦੇ ਬਜਟ 'ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਨੂੰ ਮੰਗਲਵਾਰ ਨੂੰ ਵਿਧਾਨ ਸਭਾ 'ਚ ਪੇਸ਼ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਵਲੋਂ ਆਲੋਚਨਾ ਕੀਤੇ ਜਾਣ ਤੋਂ ਬਾਅਦ ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਮੰਤਰਾਲਾ ਨੇ 'ਆਪ' ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ, ਕਿਉਂਕਿ ਉਸ ਦੇ ਬਜਟ ਪ੍ਰਸਤਾਵ 'ਚ ਵਿਗਿਆਪਨ ਲਈ ਵੱਧ ਅਲਾਟਮੈਂਟ ਹੈ ਅਤੇ ਬੁਨਿਆਦੀ ਢਾਂਚੇ ਅਤੇ ਹੋਰ ਵਿਕਾਸ ਪਹਿਲਾਂ ਲਈ ਘੱਟ ਰਾਸ਼ੀ ਅਲਾਟਮੈਂਟ ਕੀਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News