CM ਰੇਖਾ ਗੁਪਤਾ ਨੇ ਦਿੱਲੀ ''ਚ 1 ਲੱਖ ਕਰੋੜ ਦਾ ਬਜਟ ਕੀਤਾ ਪੇਸ਼, ਕੀਤੇ ਇਹ ਵੱਡੇ ਐਲਾਨ

Tuesday, Mar 25, 2025 - 12:37 PM (IST)

CM ਰੇਖਾ ਗੁਪਤਾ ਨੇ ਦਿੱਲੀ ''ਚ 1 ਲੱਖ ਕਰੋੜ ਦਾ ਬਜਟ ਕੀਤਾ ਪੇਸ਼, ਕੀਤੇ ਇਹ ਵੱਡੇ ਐਲਾਨ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਵਿੱਤੀ ਸਾਲ 2025-26 ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਜੋ ਕਿ ਪਿਛਲੇ ਵਿੱਤੀ ਸਾਲ 2024-25 ਦੇ ਬਜਟ ਦੀ ਤੁਲਨਾ 'ਚ 31.5 ਫ਼ੀਸਦੀ ਵੱਧ ਹੈ। ਰੇਖਾ ਗੁਪਤਾ ਨੇ ਇਸ ਨੂੰ ਇਤਿਹਾਸਕ ਬਜਟ ਕਰਾਰ ਦਿੱਤਾ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਸਮਰੱਥਾ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਬਜਟ ਵਿਚ ਬਿਜਲੀ, ਸੜਕ, ਪਾਣੀ ਅਤੇ ਸੰਪਰਕ ਸਮੇਤ 10 ਪ੍ਰਮੁੱਖ ਖੇਤਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। 

ਆਓ ਜਾਣਦੇ ਹਾਂ ਬਜਟ ਵਿਚ ਕੀ ਰਿਹਾ ਖ਼ਾਸ
-ਬਜਟ 'ਚ 'ਮਹਿਲਾ ਸਮਰਿਧੀ ਯੋਜਨਾ' ਲਈ  5100 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਸ ਜ਼ਰੀਏ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। 
-ਔਰਤਾਂ ਦੀ ਸੁਰੱਖਿਆ ਲਈ ਦਿੱਲੀ ਵਿੱਚ 50,000 ਸੀਸੀਟੀਵੀ ਕੈਮਰੇ ਲਗਾਏ ਜਾਣਗੇ।
-ਯਮੁਨਾ ਅਤੇ ਸੀਵਰੇਜ ਦੀ ਸਫਾਈ ਲਈ 9 ਹਜ਼ਾਰ ਕਰੋੜ ਰੁਪਏ ਦਾ ਬਜਟ ਹੈ।
-ਦਿੱਲੀ-NCR 'ਚ ਬਿਹਤਰ ਟਰਾਂਸਪੋਰਟ ਸੰਪਰਕ ਲਈ 1,000 ਕਰੋੜ ਰੁਪਏ ਦਾ ਪ੍ਰਸਤਾਵ।
-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਲਈ 2,144 ਕਰੋੜ ਰੁਪਏ ਅਲਾਟ ਕੀਤੇ ਗਏ। 
-ਦਿੱਲੀ-NCR ਵਿਚ ਬਿਹਤਰ ਸੰਪਰਕ ਲਈ ਬਜਟ 'ਚ 1,000 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਹੈ।

-10ਵੀਂ ਜਮਾਤ ਪਾਸ ਕਰਨ ਵਾਲੇ 1,200 ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਦੇਵੇਗੀ, ਵਿੱਤ ਸਾਲ 2025-26 ਦੇ ਬਜਟ 'ਚ ਇਸ ਲਈ 750 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ


author

Tanu

Content Editor

Related News