1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੀ ਪਟੀਸ਼ਨ 7ਵੀਂ ਵਾਰ ਖਾਰਿਜ

Wednesday, Jan 24, 2024 - 02:12 PM (IST)

1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੀ ਪਟੀਸ਼ਨ 7ਵੀਂ ਵਾਰ ਖਾਰਿਜ

ਨਵੀਂ ਦਿੱਲੀ, (ਇੰਟ)- ਦਿੱਲੀ ਦੀ ਤਿਹਾੜ ਜੇਲ ਦੇ ਸਜ਼ਾ ਸਮੀਖਿਆ ਬੋਰਡ (ਐੱਸ.ਆਰ.ਬੀ.) ਨੇ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦੀ ਪਟੀਸ਼ਨ ਨੂੰ ਲਗਾਤਾਰ ਸੱਤਵੀਂ ਵਾਰ ਖਾਰਿਜ ਕਰ ਦਿੱਤਾ ਹੈ। ਭੁੱਲਰ ਨੇ 25 ਸਾਲ ਤੋਂ ਵੱਧ ਦੀ ਅਸਲ ਜੇਲ ਕੱਟੀ ਹੈ ਅਤੇ 3 ਸਾਲ ਤੋਂ ਵੱਧ ਦੀ ਜੇਲ ਵਿੱਚ ਪੈਰੋਲ ਪ੍ਰਾਪਤ ਕੀਤੀ ਹੈ।

ਐੱਸ.ਬੀ.ਐੱਸ. ਕਮੇਟੀ ਨੇ 21 ਦਸੰਬਰ, 2023 ਨੂੰ ਆਪਣੀ ਮੀਟਿੰਗ ਵਿਚ ਸਥਾਈ ਰਿਹਾਈ ਲਈ 46 ਕੇਸਾਂ ’ਤੇ ਵਿਚਾਰ ਕੀਤਾ। ਇਸ ਵਿਚ 16 ਕੈਦੀਆਂ ਦੀ ਰਿਹਾਈ ਦੀ ਇਜਾਜ਼ਤ ਦਿੱਤੀ ਗਈ ਸੀ ਜਦੋਂਕਿ ਭੁੱਲਰ ਸਮੇਤ 33 ਹੋਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ।

ਭੁੱਲਰ ਨੂੰ 1993 ਵਿਚ ਦਿੱਲੀ ਵਿਚ ਯੂਥ ਕਾਂਗਰਸ ਦੇ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਸਨੂੰ ਜਰਮਨੀ ਤੋਂ ਦੇਸ਼ ਨਿਕਾਲੇ ਤੋਂ ਬਾਅਦ ਗ੍ਰਿਫਤਾਰ ਕਰ ਗਿਆ ਸੀ। 2001 ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ 2014 ਵਿਚ ਉਮਰ ਕੈਦ ਵਿੱਚ ਬਦਲ ਦਿੱਤਾ ਸੀ।


author

Rakesh

Content Editor

Related News