ਦਿੱਲੀ ''ਚ ਬਲੈਕ ਫੰਗਸ ਦੇ 197 ਮਾਮਲੇ, ਸਿਹਤ ਮੰਤਰੀ ਨੇ ਕਿਹਾ- ਇਹ ਬਹੁਤ ਖ਼ਤਰਨਾਕ ਹੈ

Friday, May 21, 2021 - 03:09 PM (IST)

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਹਸਪਤਾਲਾਂ 'ਚ ਬੁੱਧਵਾਰ ਰਾਤ ਤੱਕ ਬਲੈਕ ਫੰਗਸ ਦੇ 197 ਮਾਮਲੇ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਉਹ ਮਰੀਜ਼ ਵੀ ਸ਼ਾਮਲ ਹਨ, ਜੋ ਬਾਹਰੋਂ ਇੱਥੋਂ ਦੇ ਹਸਪਤਾਲਾਂ 'ਚ ਇਲਾਜ ਕਰਵਾਉਣ ਆਏ ਹਨ। ਮੰਤਰੀ ਨੇ ਦੱਸਿਆ ਕਿ ਦਿੱਲੀ 'ਚ 18 ਤੋਂ 44 ਸਾਲ ਦੇ ਲੋਕਾਂ ਦਾ ਟੀਕਾਕਰਨ ਕਰ ਰਹੇ ਕੇਂਦਰ ਨੂੰ ਸ਼ੁੱਕਰਵਾਰ ਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਰਾਸ਼ਟਰੀ ਰਾਜਧਾਨੀ 'ਚ ਇਸ ਉਮਰ ਵਰਗ ਦੇ ਟੀਕਾਕਰਨ ਲਈ ਟੀਕੇ ਦੀ ਘਾਟ ਹੈ। ਉਨ੍ਹਾਂ ਦੱਸਿਆ,''ਦਿੱਲੀ 'ਚ ਕੋਵੈਕਸੀਨ ਦੀ ਖੁਰਾਕ ਕਈ ਦਿਨ ਪਹਿਲਾਂ ਖ਼ਤਮ ਹੋ ਗਈ ਸੀ। ਕੋਵੀਸ਼ੀਲਡ ਦੀ ਖੁਰਾਕ ਵੀ ਖ਼ਤਮ ਹੋ ਰਹੀ ਹੈ। ਕਈ ਕੇਂਦਰਾਂ ਨੂੰ ਅੱਜ ਬੰਦ ਕਰ ਦਿੱਤਾ ਗਿਆ ਹੈ।''

 

ਜੈਨ ਨੇ ਕਿਹਾ,''ਦਿੱਲੀ ਦੇ ਹਸਪਤਾਲਾਂ 'ਚ ਬੁੱਧਵਾਰ ਰਾਤ ਤੱਕ ਬਲੈਕ ਫੰਗਸ ਦੇ 197 ਮਾਮਲੇ ਆਏ ਸਨ, ਜਿਨ੍ਹਾਂ 'ਚੋਂ ਉਹ ਮਰੀਜ਼ ਵੀ ਸ਼ਾਮਲ ਹਨ, ਜੋ ਇਲਾਜ ਲਈ ਦੂਜੇ ਸੂਬਿਆਂ ਤੋਂ ਇੱਥੇ ਆਏ ਹਨ।'' ਉਨ੍ਹਾਂ ਕਿਾਹ ਕਿ ਪੂਰੇ ਦੇਸ਼ 'ਚ ਬਲੈਕ ਫੰਗਸ ਜਾਂ ਮਿਊਕੋਰਮਾਈਕੋਸਿਸ ਦੇ ਇਲਾਜ 'ਚ ਇਸਤੇਮਾਲ ਐਮਫੋਟੇਰੀਸਿਨ-ਬੀ ਟੀਕੇ ਦੀ ਕਮੀ ਹੈ। ਕੇਂਦਰ ਤੋਂ 2 ਹਜ਼ਾਰ ਟੀਕੇ ਦਿੱਲੀ ਨੂੰ ਮਿਲਣ ਦੀ ਉਮੀਦ ਹੈ, ਜਿਨ੍ਹਾਂ ਨੂੰ ਇਨ੍ਹਾਂ ਹਸਪਤਾਲਾਂ ਨੂੰ ਦਿੱਤਾ ਜਾਵੇਗਾ। ਜੈਨ ਨੇ ਡਾਕਟਰਾਂ ਦੀ ਸਲਾਹ ਦੇ ਬਿਨਾਂ ਕੋਰੋਨਾ ਮਰੀਜ਼ਾਂ ਵਲੋਂ ਸਟ੍ਰਾਇਡ ਲੈਣ ਦੇ ਪ੍ਰਤੀ ਚੌਕਸ ਕੀਤਾ। ਉਨ੍ਹਾਂ ਕਿਹਾ,''ਇਹ ਬਹੁਤ ਹੀ ਖ਼ਤਰਨਾਕ ਹੈ। ਸਟ੍ਰਾਇਡ ਲੈਣ ਨਾਲ ਮਰੀਜ਼ਾਂ ਦੀ ਇਮਿਊਨਿਟੀ ਸਮਰੱਥਾ ਜ਼ੀਰੋ ਹੋ ਜਾਂਦੀ ਹੈ। ਬਲੈਕ ਫੰਗਸ ਮਿੱਟੀ ਜਾਂ ਘਰ ਦੇ ਅੰਦਰ ਸੜ ਰਹੇ ਸਾਮਾਨ 'ਚ ਪਾਇਆ ਜਾਂਦਾ ਹੈ ਅਤੇ ਸਿਹਤਮੰਦ ਵਿਅਕਤੀਆਂ ਨੂੰ ਪ੍ਰਭਾਵਿਤ ਨਹੀਂ ਕਰਦਾ ਪਰ ਜ਼ੀਰੋ ਇਮਿਊਨਿਟੀ ਵਾਲਿਆਂ ਦੇ ਇਸ ਨਾਲ ਸੰਕ੍ਰਮਿਤ ਹੋਣਦਾ ਵੱਧ ਖ਼ਤਰਾ ਹੈ।''


DIsha

Content Editor

Related News