PM ਦੇ ਜਨਮ ਦਿਨ ’ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ‘56 ਇੰਚ ਮੋਦੀ ਜੀ’ ਥਾਲੀ

Friday, Sep 16, 2022 - 10:02 AM (IST)

PM ਦੇ ਜਨਮ ਦਿਨ ’ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ‘56 ਇੰਚ ਮੋਦੀ ਜੀ’ ਥਾਲੀ

ਨਵੀਂ ਦਿੱਲੀ- ਦਿੱਲੀ ਦੇ ਕਨਾਟ ਪਲੇਸ ਸਥਿਤ ਅਰਡੋਰ 2.0 ਰੈਸਟੋਰੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ 56 ਪਕਵਾਨਾਂ ਵਾਲੀ ਵੱਡੇ ਅਕਾਰ ਦੀ ਥਾਲੀ ਲਾਂਚ ਕਰਨ ਲਈ ਤਿਆਰੀ ਕੀਤੀ ਹੈ। ਰੈਸਟੋਰੈਂਟ ਦੇ ਮਾਲਕ ਸੁਮਿਤ ਕਾਲੜਾ ਨੇ ਕਿਹਾ ਕਿ ਪੀ. ਐੱਮ. ਮੋਦੀ ਸਾਡੇ ਦੇਸ਼ ਦਾ ਮਾਣ ਹਨ ਅਤੇ ਅਸੀਂ ਉਨ੍ਹਾਂ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਕੁਝ ਵਿਲੱਖਣ ਤੋਹਫਾ ਦੇਣਾ ਚਾਹੁੰਦੇ ਹਾਂ, ਇਸ ਲਈ ਅਸੀਂ ਇਸ ਸ਼ਾਨਦਾਰ ਥਾਲੀ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦਾ ਨਾਂ ਅਸੀਂ '56 ਇੰਚ ਮੋਦੀ ਜੀ’ ਥਾਲੀ ਰੱਖਿਆ ਹੈ। 56 ਆਈਟਮ ਵਾਲੀ ਇਸ ਥਾਲੀ 'ਚ ਗਾਹਕ ਕੋਲ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣੇ ਦਾ ਵਿਕਲਪ ਹੋਵੇਗਾ। 

PunjabKesari

ਸੁਮਿਤ ਕਾਲੜਾ ਕਿਹਾ ਕਿ ਅਸੀਂ ਮੋਦੀ ਜੀ ਨੂੰ ਇਹ ਥਾਲੀ ਤੋਹਫ਼ੇ 'ਚ ਦੇਣਾ ਚਾਹੁੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਹ ਇੱਥੇ ਕੇ ਖਾਣ ਪਰ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਨਹੀਂ ਕਰ ਸਕਦੇ, ਇਸ ਲਈ ਇਹ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਲਈ ਹੋ, ਜੋ ਉਨ੍ਹਾਂ ਨਾਲ ਬਹੁਤ ਪਿਆਰ ਕਰਦੇ ਹਨ। ਕ੍ਰਿਪਾ ਕਰ ਕੇ ਆਓ ਅਤੇ ਆਨੰਦ ਲਵੋ।  ਅਰਡੋਰ 2.0 ਰੈਸਟੋਰੈਂਟ ਦੇ ਮਾਲਕ ਨੇ ਕਿਹਾ,''ਜੇਕਰ ਕੋਈ ਵੀ ਜੋੜਾ ਇਸ ਪਲੇਟ ਨੂੰ 40 ਮਿੰਟਾਂ ’ਚ ਖਤਮ ਕਰ ਸਕਦਾ ਹੈ ਤਾਂ ਅਸੀਂ ਉਨ੍ਹਾਂ ਨੂੰ 8.5 ਲੱਖ ਰੁਪਏ ਦਾ ਇਨਾਮ ਦੇਵਾਂਗੇ। ਨਾਲ ਹੀ, 17-26 ਸਤੰਬਰ ਦਰਮਿਆਨ ਸਾਡੇ ਕੋਲ ਆਉਣ ਵਾਲਿਆਂ 'ਚੋਂ ਅਤੇ ਇਸ ਥਾਲੀ ਨੂੰ ਖਾਓ, ਖੁਸ਼ਕਿਸਮਤ ਜੇਤੂ ਜਾਂ ਜੋੜਾ ਕੇਦਾਰਨਾਥ ਦੀ ਯਾਤਰਾ ਜਿੱਤਣਗੇ, ਕਿਉਂਕਿ ਇਹ ਪੀ.ਐੱਮ. ਮੋਦੀ ਜੀ ਦੇ ਮਨਪਸੰਦ ਸਥਾਨਾਂ 'ਚੋਂ ਇਕ ਹੈ।''

PunjabKesari


author

DIsha

Content Editor

Related News