ਦਿੱਲੀ ''ਚ ਇਨ੍ਹਾਂ ਪਾਰਟੀਆਂ ਨੂੰ ਮਿਲੇ NOTA ਤੋਂ ਵੀ ਘੱਟ ਵੋਟ
Saturday, Feb 08, 2025 - 02:34 PM (IST)
ਨਵੀਂ ਦਿੱਲੀ- ਦਿੱਲੀ 'ਚ ਵਿਧਾਨ ਸਭਾ ਚੋਣਾਂ ਦੇ ਸ਼ਨੀਵਾਰ ਦੁਪਹਿਰ ਇਕ ਵਜੇ ਤੱਕ ਆਏ ਨਤੀਜਿਆਂ ਅਤੇ ਰੁਝਾਨਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਵੋਟਰਾਂ ਨੇ 2 ਰਾਸ਼ਟਰੀ ਪਾਰਟੀਆਂ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੀ ਤੁਲਨਾ 'ਚ 'ਉਪਰੋਕਤ 'ਚੋਂ ਕੋਈ ਨਹੀਂ' (ਨੋਟਾ) ਦੇ ਵਿਕਲਪ ਨੂੰ ਪਹਿਲ ਦਿੱਤੀ।
ਚੋਣ ਕਮਿਸ਼ਨ ਵਲੋਂ ਦੁਪਹਿਰ ਦੇ ਸਮੇਂ ਜਾਰੀ ਅੰਕੜਿਆਂ ਤੋਂ ਪਤਾ ਲੱਗਾ ਕਿ ਨੋਟਾ ਦੇ ਵਿਕਲਪ ਨੂੰ 0.57 ਫੀਸਦੀ ਵੋਟਰਾਂ ਨੇ ਪਹਿਲ ਦਿੱਤੀ, ਜਦੋਂ ਕਿ ਬਹੁਜਨ ਸਮਾਜ ਪਾਰਟੀ ਨੂੰ 0.55 ਫੀਸਦੀ ਅਤੇ ਮਾਕਪਾ ਨੂੰ 0.01 ਫੀਸਦੀ ਵੋਟ ਮਿਲੇ। ਬਸਪਾ ਅਤੇ ਮਾਕਪਾ ਦੋਵੇਂ ਹੀ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀਆਂ ਹਨ। ਕਾਂਗਰਸ, ਭਾਜਪਾ, ਆਪ ਅਤੇ ਨੈਸ਼ਨਲ ਪੀਪਲਜ਼ ਪਾਰਟੀ ਹੋਰ ਮਾਨਤਾ ਪ੍ਰਾਪਤ ਰਾਸ਼ਟਰੀ ਦਲ ਹਨ। ਅੰਕੜਿਆਂ ਅਨੁਸਾਰ, ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਅਤੇ ਜਨਤਾ ਦਲ (ਯੂਨਾਈਟੇਡ) ਨੂੰ 0.01 ਫੀਸਦੀ ਅਤੇ 0.53 ਫੀਸਦੀ ਵੋਟ ਮਿਲੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8