ਦਿੱਲੀ ਚੋਣ ਨਤੀਜੇ : ਸ਼ਾਹ ਦੇ ਪੋਸਟਰ ਲਹਿਰਾ ਕੇ ''ਆਪ'' ਵਰਕਰਾਂ ਨੇ ਪੁੱਛਿਆ- ਕੀ ਕਰੰਟ ਲੱਗਾ?

02/11/2020 1:23:47 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 'ਚ ਇਕ ਵਾਰ ਫਿਰ ਵੱਡੀ ਜਿੱਤ ਹਾਸਲ ਕਰਨ ਵੱਲ ਵਧ ਰਹੀ ਆਮ ਆਦਮੀ ਪਾਰਟੀ (ਆਪ) ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਦਫ਼ਤਰ 'ਚ 'ਆਪ' ਦੇ ਵਰਕਰ ਹੋਲੀ ਮਨ੍ਹਾ ਰਹੇ ਹਨ ਅਤੇ ਢੋਲ ਵਜਾ ਰਹੇ ਹਨ। ਜਸ਼ਨ ਦਰਮਿਆਨ 'ਆਪ' ਦੇ ਦਫ਼ਤਰ 'ਚ ਇਕ ਪੋਸਟਰ ਦਿੱਸ ਰਿਹਾ ਹੈ, ਜਿਸ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਲੱਗੀ ਹੈ। ਪੋਸਟਰ 'ਤੇ ਲਿਖਿਆ ਹੈ,''ਕਰੰਟ ਲੱਗਾ ਹੈ।'' 'ਆਪ' ਵਰਕਰ ਨੱਚ ਗਾ ਰਹੇ ਹਨ ਅਤੇ ਇਸੇ ਪੋਸਟਰ ਨੂੰ ਲਹਿਰਾ ਰਹੇ ਹਨ। ਦਿੱਲੀ 'ਚ ਸ਼ਾਹੀਨ ਬਾਗ ਨੂੰ ਭਾਜਪਾ ਨੇ ਮੁੱਦਾ ਬਣਾਇਆ ਸੀ ਅਤੇ ਖੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ 'ਆਪ' 'ਤੇ ਹਮਲਾ ਬੋਲਿਆ ਸੀ।PunjabKesariਇਕ ਸਭਾ 'ਚ ਸ਼ਾਹ ਨੇ ਕਿਹਾ ਸੀ,''ਦਿੱਲੀ ਵਾਲੋਂ ਈ.ਵੀ.ਐੱਮ. ਦਾ ਬਟਨ ਇੰਨੀ ਜ਼ੋਰ ਨਾਲ ਦਬਾਉਣਾ ਕਿ ਵੋਟ ਇੱਥੇ ਮਿਲਣ ਅਤੇ ਕਰੰਟ ਸ਼ਾਹੀਨ ਬਾਗ 'ਚ ਲੱਗੇ।'' ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਕਰ ਰਹੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ 'ਤੇ ਭਾਜਪਾ ਨਿਸ਼ਾਨਾ ਸਾਧ ਰਹੀ ਹੈ। ਸ਼ਾਹ ਤੋਂ ਲੈ ਕੇ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਸਮੇਤ ਹਰ ਨੇਤਾ ਨੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਨੂੰ ਆਮ ਆਦਮੀ ਪਾਰਟੀ ਵਲੋਂ ਸਪਾਂਸਰ ਦੱਸ ਦਿੱਤਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀਆਂ ਕਈ ਸਭਾਵਾਂ 'ਚ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਨਤੀਜੇ ਦੱਸਣ ਕਿ ਤੁਸੀਂ ਸ਼ਾਹੀਨ ਬਾਗ ਵਾਲਿਆਂ ਨਾਲ ਹੋ ਜਾਂ ਫਿਰ ਭਾਰਤ ਮਾਤਾ ਦਾ ਨਾਅਰਾ ਲਗਾਉਣ ਵਾਲਿਆਂ ਨਾਲ। ਭਾਜਪਾ ਨੇ 22 ਜਨਵਰੀ ਤੋਂ ਬਾਅਦ ਚੋਣਾਵੀ ਕੈਂਪੇਨ 'ਚ ਰਫ਼ਤਾਰ ਤੇਜ਼ ਕੀਤੀ ਸੀ ਅਤੇ ਸ਼ਾਹੀਨ ਬਾਗ ਨੂੰ ਮਸਲਾ ਬਣਾਇਆ ਸੀ।


DIsha

Content Editor

Related News