ਕੇਜਰੀਵਾਲ ਦੀ ਸਿਹਤ ਵਿਗੜੀ, ਸੋਸ਼ਲ ਮੀਡੀਆ ''ਤੇ ਟਰੈਂਡ ਕਰਨ ਲੱਗਾ #TakeCareAK

Monday, Jun 08, 2020 - 04:23 PM (IST)

ਕੇਜਰੀਵਾਲ ਦੀ ਸਿਹਤ ਵਿਗੜੀ, ਸੋਸ਼ਲ ਮੀਡੀਆ ''ਤੇ ਟਰੈਂਡ ਕਰਨ ਲੱਗਾ #TakeCareAK

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜਨ ਦੀ ਖਬਰ ਜਿਵੇਂ ਹੀ ਮੀਡੀਆ 'ਚ ਆਈ ਤਾਂ ਸੋਸ਼ਲ ਮੀਡੀਆ 'ਤੇ #TakeCareAK ਅਤੇ #ArvindKejriwal ਟਰੈਂਡ ਕਰਨ ਲੱਗ ਗਿਆ। ਲੋਕ ਕੇਜਰੀਵਾਲ ਨੂੰ ਆਪਣਾ ਧਿਆਨ ਰੱਖਣ ਦੀਆਂ ਹਿਦਾਇਤਾਂ ਦੇ ਰਹੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਸੋਮਵਾਰ ਨੂੰ ਖੁਦ ਨੂੰ ਆਈਸੋਲੇਟ ਕੀਤਾ ਹੈ। ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਐਤਵਾਰ ਦੁਪਹਿਰ ਤੋਂ ਹੀ ਅਸਵਸਥ ਮਹਿਸੂਸ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰਨ ਦਾ ਫੈਸਲਾ ਕੀਤਾ।

PunjabKesariਕੇਜਰੀਵਾਲ ਦਾ ਮੰਗਲਵਾਰ ਨੂੰ ਕੋਰੋਨਾ ਟੈਸਟ ਹੋਵੇਗਾ। ਨਿਊਜ਼ ਚੈਨਲ 'ਤੇ ਜਿਵੇਂ ਹੀ ਕੇਜਰੀਵਾਲ ਦੇ ਅਸਵਸਥ ਹੋਣ ਦੀਆਂ ਖਬਰਾਂ ਚੱਲੀਆਂ ਤਾਂ ਲੋਕ ਉਨ੍ਹਾਂ ਲਈ ਪ੍ਰਾਰਥਨਾ ਕਰਨ ਲੱਗੇ। ਕਈ ਯੂਜ਼ਰਸ ਨੇ ਲਿਖਿਆ ਕਿ ਤੁਸੀਂ ਸਾਡੇ ਹੀਰੋ ਹੋ, ਤੁਸੀਂ ਦਿੱਲੀ ਨੂੰ ਇਕ ਪਰਿਵਾਰ ਦੀ ਤਰ੍ਹਾਂ ਮੰਨਿਆ, ਪਲੀਜ਼ ਟੇਕ ਕੇਅਰ।

PunjabKesariਕਿਸੇ ਨੇ ਲਿਖਿਆ ਹੁਣੇ-ਹੁਣੇ ਕੇਜਰੀਵਾਲ 'ਚ ਹਲਕੇ-ਹਲਕੇ ਲੱਛਣ ਹੋਣ ਦੀ ਖਬਰ ਸੁਣੀ, ਪ੍ਰਾਰਥਨਾ ਹੈ ਉਹ ਜਲਦ ਠੀਕ ਹੋ ਜਾਣਗੇ। ਟਵਿੱਟਰ 'ਤੇ ਲੋਕ ਕੇਜਰੀਵਾਲ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।

PunjabKesari


author

DIsha

Content Editor

Related News