ਦਿੱਲੀ ''ਚ ਹਵਾ ਦੀ ਗੁਣਵੱਤਾ ''ਬਹੁਤ ਖਰਾਬ'' ਸ਼੍ਰੇਣੀ ''ਚ, ਸਾਹ ਲੈਣਾ ਹੋਇਆ ਔਖਾ

10/17/2019 10:34:49 AM

ਨਵੀਂ ਦਿੱਲੀ— ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਖਰਾਬ ਸਥਿਤੀ ਤਕ ਪਹੁੰਚ ਗਿਆ ਹੈ। ਅਜਿਹੀ ਹੀ ਸਥਿਤੀ ਵੀਰਵਾਰ ਨੂੰ ਵੀ ਬਣੀ ਰਹੀ। ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਹਵਾ ਦੀ ਗੁਣਵੱਤਾ) ਨੇ 391 ਨੂੰ ਛੂਹ ਗਿਆ। ਓਧਰ ਦਿੱਲੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ ਪਿਛਲੇ 7-8 ਮਹੀਨਿਆਂ ਤੋਂ ਚੰਗੀ ਜਾਂ ਮੱਧ ਸਥਿਤੀ ਵਿਚ ਸੀ ਪਰ ਹੁਣ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧ ਗਿਆ ਹੈ। ਦੀਵਾਲੀ 'ਤੇ ਪਟਾਕੇ ਚਲਾਏ ਜਾਣ ਤੋਂ ਬਾਅਦ ਉਠਣ ਵਾਲਾ ਧੂੰਆਂ ਵੀ ਆਬੋ-ਹਵਾ ਨੂੰ ਖਰਾਬ ਕਰੇਗਾ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਸਾੜੀ ਜਾ ਰਹੀ ਪਰਾਲੀ ਕਾਰਨ ਦਿੱਲੀ 'ਚ ਲਗਾਤਾਰ ਹਵਾ ਦੀ ਗੁਣਵੱਤਾ ਖਰਾਬ ਪੱਧਰ 'ਤੇ ਆ ਰਹੀ ਹੈ। 

PunjabKesari

ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਦੀ ਪ੍ਰਧਾਨਗੀ 'ਚ ਹੋਣ ਵਾਲੀ ਬੈਠਕ ਵਿਚ ਹਵਾ ਪ੍ਰਦੂਸ਼ਣ ਰੋਕਾਂ ਲਈ ਸੂਬਾ ਸਰਕਾਰਾਂ ਦੇ ਪੱਧਰ 'ਤੇ ਹੁਣ ਤਕ ਕੀਤੇ ਗਏ ਉਪਾਵਾਂ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ ਵਿਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਾਤਾਵਰਣ ਮੰਤਰੀਆਂ ਅਤੇ ਵਧੀਕ ਮੁੱਖ ਸਕੱਤਰਾਂ ਅਤੇ ਮੁੱਖ ਸਕੱਤਰ (ਵਾਤਾਵਰਣ) ਨੂੰ ਬੁਲਾਇਆ ਗਿਆ ਹੈ।


Tanu

Content Editor

Related News