ਦਿੱਲੀ ''ਚ ਹਵਾ ਗੁਣਵੱਤਾ ਹੋਈ ''ਖਰਾਬ'', AQI 287 ''ਤੇ ਪੁੱਜਿਆ
Tuesday, Jan 21, 2025 - 10:31 AM (IST)
ਨਵੀਂ ਦਿੱਲੀ- ਦਿੱਲੀ 'ਚ ਮੰਗਲਵਾਰ ਸਵੇਰੇ ਧੁੱਪ ਨਿਕਲੀ ਅਤੇ ਘੱਟੋ-ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਤੋਂ 3.1 ਡਿਗਰੀ ਵੱਧ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ, ਸਵੇਰੇ 9 ਵਜੇ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 287 ਦਰਜ ਕੀਤਾ ਗਿਆ, ਜੋ 'ਖਰਾਬ' ਸ਼੍ਰੇਣੀ 'ਚ ਆਉਂਦਾ ਹੈ। ਸਵੇਰੇ 8.30 ਵਜੇ ਦ੍ਰਿਸ਼ਤਾ ਦਾ ਪੱਧਰ 83 ਫੀਸਦੀ ਦਰਜ ਕੀਤਾ ਗਿਆ ਅਤੇ ਮੌਸਮ ਵਿਭਾਗ ਨੇ ਦਿਨ 'ਚ ਧੁੰਦ ਛਾਏ ਰਹਿਣ ਦੀ ਭਵਿੱਖਬਾਣੀ ਜ਼ਾਹਰ ਕੀਤੀ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਵੱਧ ਤੋਂ ਵੱਧ ਤਾਪਮਾਨ ਕਰੀਬ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜ਼ੀਰੋ ਤੋਂ 50 ਵਿਚਾਲੇ ਏਕਿਊਆਈ ਚੰਗਾ, 51 ਤੋਂ 100 ਵਿਚਾਲੇ ਸੰਤੋਸ਼ਜਨਕ, 101 ਤੋਂ 200 ਵਿਚਾਲੇ ਮੱਧਮ, 201 ਤੋਂ 300 ਵਿਚਾਲੇ ਖਰਾਬ, 301 ਤੋਂ 400 ਵਿਚਾਲੇ ਬਹੁਤ ਖਰਾਬ ਅਤੇ 401 ਤੋਂ 500 ਵਿਚਾਲੇ ਏਕਿਊਆਈ ਨੂੰ ਗੰਭੀਰ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8