ਦਿੱਲੀ ਦੀ ਹਵਾ ਗੁਣਵੱਤਾ ਮੁੜ ਹੋਈ ਜ਼ਹਿਰੀਲੀ, ''ਗੰਭੀਰ'' ਸ਼੍ਰੇਣੀ ''ਚ ਪਹੁੰਚਿਆ AQI

Saturday, Nov 23, 2024 - 11:34 AM (IST)

ਦਿੱਲੀ ਦੀ ਹਵਾ ਗੁਣਵੱਤਾ ਮੁੜ ਹੋਈ ਜ਼ਹਿਰੀਲੀ, ''ਗੰਭੀਰ'' ਸ਼੍ਰੇਣੀ ''ਚ ਪਹੁੰਚਿਆ AQI

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਹਵਾ ਗੁਣਵੱਤਾ ਸ਼ਨੀਵਾਰ ਸਵੇਰੇ 420 ਏਕਿਊਆਈ ਨਾਲ ਮੁੜ ਤੋਂ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਈ, ਜਦੋਂ ਕਿ ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਸ਼ਟਰੀ ਰਾਜਧਾਨੀ 'ਚ 38 ਨਿਗਰਾਨੀ ਕੇਂਦਰਾਂ 'ਚੋਂ 9 'ਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 450 ਤੋਂ ਵੱਧ ਨਾਲ 'ਗੰਭੀਰ ਪਲੱਸ' ਸ਼੍ਰੇਣੀ 'ਚ ਦਰਜ ਕੀਤਾ ਗਿਆ। 19 ਹੋਰ ਕੇਂਦਰਾਂ 'ਚ 400 ਤੋਂ 350 ਦਰਮਿਆਨ ਏਕਿਊਆਈ ਪੱਧਰ ਨਾਲ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਦਰਜ ਕੀਤੀ ਗਈ। ਹੋਰ ਕੇਂਦਰਾਂ 'ਚ ਹਵਾ ਗੁਣਵੱਤਾ 'ਬੇਹੱਦ ਖ਼ਰਾਬ' ਸ਼੍ਰੇਣੀ 'ਚ ਦਰਜ ਕੀਤੀ ਗੀ।

ਦਿੱਲੀ ਦੀ ਹਵਾ ਗੁਣਵੱਤਾ 20 ਦਿਨ ਤੋਂ ਵੱਧ ਸਮੇਂ ਤੋਂ ਖ਼ਤਰਨਾਕ ਬਣੀ ਹੋਈ ਹੈ। 30 ਅਕਤੂਬਰ ਨੂੰ ਇਹ ਪਹਿਲੀ ਵਾਰ 'ਬਹੁਤ ਖ਼ਰਾਬ' ਸ਼੍ਰੇਣੀ 'ਚ ਪਹੁੰਚੀ ਸੀ ਅਤੇ 15 ਦਿਨ ਤੱਕ ਇਹੀ ਸਥਿਤੀ ਰਹੀ। ਬੁੱਧਵਾਰ ਤੱਕ ਹਵਾ ਗੁਣਵੱਤਾ 'ਗੰਭੀਰ ਪਲੱਸ' ਸ਼੍ਰੇਣੀ 'ਚ ਸੀ। ਵੀਰਵਾਰ ਨੂੰ ਅਨੁਕੂਲ ਹਵਾ ਦੀ ਸਥਿਤੀ ਨਾਲ ਥੋੜ੍ਹੀ ਰਾਹਤ ਮਿਲੀ ਪਰ ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਮੁੜ ਤੋਂ ਖ਼ਰਾਬ ਹੋਣ ਲੱਗੀ ਅਤੇ 'ਗੰਭੀਰ' ਸ਼੍ਰੇਣੀ ਦੇ ਕਰੀਬ ਪਹੁੰਚ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News