ਦਿੱਲੀ ''ਚ ਹਵਾ ਦੀ ਕੁਆਲਟੀ ''ਮਾੜੀ'' ਸ਼੍ਰੇਣੀ ਵਿਚ ਬਰਕਰਾਰ
Thursday, Oct 24, 2024 - 04:59 PM (IST)

ਨਵੀਂ ਦਿੱਲੀ : ਦਿੱਲੀ ਵਿਚ ਵੀਰਵਾਰ ਨੂੰ ਵੀ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਰਿਹਾ ਅਤੇ ਰਾਸ਼ਟਰੀ ਰਾਜਧਾਨੀ ਦੇ ਬਹੁਤ ਸਾਰੇ ਖੇਤਰਾਂ ਵਿਚ ਹਵਾ ਦੀ ਗੁਣਵਤਾ ਇਕ ਬਹੁਤ ਮਾੜੀ 'ਸ਼੍ਰੇਣੀ ਵਿਚ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸਵੇਰੇ 9 ਵਜੇ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 328 ਦਰਜ ਕੀਤਾ ਗਿਆ ਅਤੇ ਸਵੇਰ ਦੇ ਸਮੇਂ ਸਮੋਗ (ਪ੍ਰਦੂਸ਼ਣ ਦੇ ਕਾਰਨ ਧੁੰਦ) ਦੀ ਪਰਤ ਛਾਈ ਰਹੀ। ਹਵਾ ਦੀ ਕੁਆਲਟੀ ਨੂੰ ਚਾਰ ਵੱਖ-ਵੱਖ ਪੜਾਵਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਟਾਇਰ ਫਟਣ ਕਾਰਣ ਪਲਟੀ ਕਾਰ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
ਪਹਿਲਾ ਪੜਾਅ 'ਖ਼ਰਾਬ' (AQI 201-300), ਦੂਜਾ ਪੜਾਅ 'ਬਹੁਤ ਖ਼ਰਾਬ' (AQI 301-400), ਤੀਜਾ ਪੜਾਅ 'ਗੰਭੀਰ' (AQI 401-450) ਅਤੇ ਚੌਥੇ ਪੜਾਅ 'ਬਹੁਤ ਗੰਭੀਰ' (AQI 450 ਤੋਂ ਜ਼ਿਆਦਾ) ਸ਼੍ਰੇਣੀ ਦਾ ਹੁੰਦਾ ਹੈ। ਦੁਆਰਕਾ, ਰੋਹਿਨੀ, ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਏਅਰਪੋਰਟ (ਟੀ 3), ਆਈ.ਟੀ.ਓ., ਮੁੰਡਕਾ, ਨਰੇਲਾ, ਪਟਪੜਗੰਜ਼, ਸ਼ਾਦੀਪੁਰ, ਸੋਨੀਆ ਵਿਹਾਰ, ਵਜੀਰਪੁਰ, ਅਲੀਪੁਰ, ਅਸ਼ੋਕ ਵਿਹਾਰ, ਆਇਆ ਨਗਰ, ਬੁਰਾੜੀ, ਮੰਦਿਰ ਮਾਰਗ, ਜਵਾਹਰ ਲਾਲ ਨਹਿਰੂ ਸਟੇਡੀਅਮ, ਨਜਫਗੜ ਅਤੇ ਨਹਿਰੂ ਨਗਰ ਰਾਸ਼ਟਰੀ ਰਾਜਧਾਨੀ ਦੇ ਉਹਨਾਂ 24 ਇਲਾਕਿਆਂ ਵਿਚ ਸ਼ਾਮਲ ਹੈ, ਜਿਥੇ ਬੁੱਧਵਾਰ ਅਤੇ ਵੀਰਵਾਰ ਦੀ ਸਵੇਰੇ ਏਕਿਯੂਆਈ 'ਬਹੁਤ ਖ਼ਰਾਬ' ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਅਯੁੱਧਿਆ 'ਚ ਇਸ ਵਾਰ ਦਾ ਦੀਪ ਉਤਸਵ ਹੋਵੇਗਾ ਬਹੁਤ ਖ਼ਾਸ, ਬਣਨਗੇ ਵਿਸ਼ਵ ਰਿਕਾਰਡ
ਸਰਦੀਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ। ਇਸ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਹਵਾ ਦੀ ਹੌਲੀ ਗਤੀ, ਤਾਪਮਾਨ ਵਿਚ ਗਿਰਾਵਟ, ਉੱਚ ਪੱਧਰੀ ਨਮੀ ਅਤੇ ਪ੍ਰਦੂਸ਼ਣ ਕਣਾਂ ਦੀ ਉਪਸਥਿਤੀ, ਜੋ ਸੰਘਣੇਪਣ ਲਈ ਸਤਹ ਦੇ ਤੌਰ 'ਤੇ ਕੰਮ ਕਰਦੇ ਹਨ। ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਨਾਲ ਸਾਹ ਸਬੰਧੀ ਸਮੱਸਿਆਵਾਂ ਵਿਚ 30-40 ਫ਼ੀਸਦੀ ਦਾ ਵਾਧਾ ਹੋ ਗਿਆ, ਜਿਸ ਨਾਲ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਨੁਸਾਰ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 20.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਵਿੱਚ ਤਿੰਨ ਡਿਗਰੀ ਵੱਧ ਹੈ। ਵਿਭਾਗ ਨੇ ਅਗਲੇ ਤਿੰਨ ਦਿਨ ਆਸਮਾਨ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਹੋਣ ਦੀ ਉਮੀਦ ਕੀਤੀ ਹੈ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8