ਦਿੱਲੀ ਦੀ ਹਵਾ ਰਹੀ ਜ਼ਹਿਰੀਲੀ, ਹਵਾ ਗੁਣਵੱਤਾ ''ਬਹੁਤ ਖ਼ਰਾਬ'' ਸ਼੍ਰੇਣੀ ''ਚ ਕੀਤਾ ਗਿਆ ਦਰਜ

Wednesday, Nov 06, 2024 - 12:47 PM (IST)

ਦਿੱਲੀ ਦੀ ਹਵਾ ਰਹੀ ਜ਼ਹਿਰੀਲੀ, ਹਵਾ ਗੁਣਵੱਤਾ ''ਬਹੁਤ ਖ਼ਰਾਬ'' ਸ਼੍ਰੇਣੀ ''ਚ ਕੀਤਾ ਗਿਆ ਦਰਜ

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਬੁੱਧਵਾਰ ਨੂੰ ਸਵੇਰੇ ਹਵਾ ਜ਼ਹਿਰੀਲੀ ਰਹੀ ਅਤੇ ਹਵਾ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ ਬਣੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ, ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਮਾਮੂਲੀ ਰੂਪ ਨਾਲ ਗਿਰਾਵਟ ਨਾਲ 356 ਦਰਜ ਕੀਤਾ ਗਿਆ, ਜਦੋਂ ਕਿ ਬਵਾਨਾ, ਮੁੰਡਕਾ, ਵਜ਼ੀਰਪੁਰ ਅਤੇ ਐੱਨ.ਐੱਸ.ਆਈ.ਟੀ. ਦਵਾਰਕਾ, ਇਨ੍ਹਾਂ ਚਾਰ ਕੇਂਦਰਾਂ ਨੇ ਹਵਾ ਗੁਣਵੱਤਾ ਨੂੰ 'ਗੰਭੀਰ' ਸ਼੍ਰੇਣੀ 'ਚ ਦੱਸਿਆ। ਪਿਛਲੇ 2 ਦਿਨਾਂ ਤੋਂ ਦਿੱਲੀ ਦਾ ਏ.ਕਿਊ.ਆਈ. 'ਬਹੁਤ ਖ਼ਰਾਬ' ਸ਼੍ਰੇਣੀ ਦੇ ਉੱਚ ਪੱਧਰ 'ਤੇ ਦਰਜ ਕੀਤਾ ਗਿਆ ਹੈ। ਸੋਮਵਾਰ ਸਵੇਰੇ 9 ਵਜੇ ਇਹ 373 ਸੀ ਅਤੇ ਮੰਗਲਵਾਰ ਨੂੰ 384 ਦਰਜ ਕੀਤਾ ਗਿਆ ਸੀ।

ਏ.ਕਿਊ.ਆਈ. ਦੇ ਵਰਗੀਕਰਨ ਅਨੁਸਾਰ, 0-50 ਦੀ ਸ਼੍ਰੇਣੀ 'ਚ AQI 'ਚੰਗਾ', 51-100 'ਚ 'ਤਸੱਲੀਬਖਸ਼', 101-200 'ਦਰਮਿਆਨੀ', 201-300 'ਖ਼ਰਾਬ', 301-400 'ਬਹੁਤ ਖ਼ਰਾਬ' ਅਤੇ 401-500 ਵਿਚਕਾਰ AQI ਨੂੰ 'ਗੰਭੀਰ' ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਨੁਸਾਰ, ਦਿੱਲੀ 'ਚ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ ਦਿਨ ਤੇ ਰਾਤ ਦੇ ਸਮੇਂ ਧੁੰਦ ਛਾਈ ਰਹੇਗੀ। ਇਸ ਵਿਚ ਦਿੱਲੀ 'ਚ ਘੱਟੋ-ਘੱਟ ਤਾਪਮਾਨ 17.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਇਸ ਮੌਸਮ ਦੇ ਆਮ ਤਾਪਮਾਨ ਤੋਂ 2 ਡਿਗਰੀ ਵੱਧ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News