ਦਿੱਲੀ : ਕਰਾਵਲ ਨਗਰ ਦੇ ਮਾਲ ਗੋਦਾਮ ''ਚ ਲੱਗੀ ਭਿਆਨਕ ਅੱਗ, ਕਈ ਗੱਡੀਆਂ ਸੜ ਕੇ ਸੁਆਹ

Friday, Aug 02, 2024 - 06:26 PM (IST)

ਦਿੱਲੀ : ਕਰਾਵਲ ਨਗਰ ਦੇ ਮਾਲ ਗੋਦਾਮ ''ਚ ਲੱਗੀ ਭਿਆਨਕ ਅੱਗ, ਕਈ ਗੱਡੀਆਂ ਸੜ ਕੇ ਸੁਆਹ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਕਰਾਵਲ ਨਗਰ ਅਤੇ ਅੰਕੁਰ ਵਿਹਾਰ ਨੇੜੇ ਇਕ ਮਾਲ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਨੇ ਕਈ ਵਾਹਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਅਸਮਾਨ ਵਿਚ ਧੂੰਏਂ ਦਾ ਬੱਦਲ ਛਾ ਗਿਆ। ਅਸਮਾਨ 'ਚ ਅੱਗ ਦੀਆਂ ਲਪਟਾਂ ਦੇਖ ਕੇ ਆਸਪਾਸ ਦੇ ਇਲਾਕਿਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਵਾਲੀ ਥਾਂ ਤੋਂ ਕਈ ਮੀਟਰ ਦੂਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਹੈ। ਇਸ ਹਾਦਸੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਖਬਰਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ...

 


author

Rakesh

Content Editor

Related News