ਦਿੱਲੀ : ਮੀਂਹ-ਤੂਫਾਨ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ

Sunday, Jun 10, 2018 - 01:18 AM (IST)

ਦਿੱਲੀ : ਮੀਂਹ-ਤੂਫਾਨ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਅਤੇ ਨੇੜਲੇ ਦੇ ਖੇਤਰ 'ਚ ਸ਼ਨੀਵਾਰ ਸ਼ਾਮ ਨੂੰ ਹਨ੍ਹੇਰੀ-ਤੂਫਾਨ ਅਤੇ ਮੀਂਹ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਜਿਸ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆ ਰਹੇ ਘੱਟ ਤੋਂ ਘੱਟ 27 ਜਹਾਜ਼ਾਂ ਨੂੰ ਸਭ ਤੋਂ ਨੇੜਲੇ ਹਵਾਈ ਅੱਡਿਆਂ 'ਤੇ ਉਤਾਰਿਆ ਗਿਆ। ਹਵਾਈ ਅੱਡਾ ਸੰਚਾਲਕ ਕੰਪਨੀ ਡਾਇਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਾਮ 5 ਵਜੇ ਤੋਂ 6 ਵਜੇ ਤਕ ਦੇ ਆਂਕੜੇ ਆ ਚੁਕੇ ਹਨ, ਜਿਸ ਮੁਤਾਬਕ ਇਸ ਦੌਰਾਨ 27 ਜਹਾਜ਼ਾਂ ਨੂੰ ਕਿਤੇ ਹੋਰ ਭੇਜਣਾ ਪਿਆ। ਬੁਲਾਰੇ ਨੇ ਦੱਸਿਆ ਕਿ ਹੁਣ ਹਵਾਈ ਅੱਡੇ 'ਤੇ ਜਹਾਜ਼ਾਂ ਦਾ ਸੰਚਾਲਨ ਸਧਾਰਣ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਜਹਾਜ਼ਾਂ ਦੀ ਰਵਾਨਗੀ ਵੀ ਹਨ੍ਹੇਰੀ ਤੂਫਾਨ ਕਾਰਨ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਹਵਾਈ ਅੱਡੇ 'ਤੇ ਅਚਾਨਕ ਹਨੇਰਾ ਹੋ ਗਿਆ ਜਿਸ ਕਾਰਨ ਕਈ ਉਡਾਨਾ ਪ੍ਰਭਾਵਿਤ ਹੋਈਆਂ।


Related News