ਦਿੱਲੀ ਦੀ ਆਬੋ-ਹਵਾ ''ਖਰਾਬ'', GRAP ਦੇ ਪਹਿਲੇ ਪੜਾਅ ਤਹਿਤ ਪਾਬੰਦੀ ਲਾਗੂ

Tuesday, Oct 15, 2024 - 11:17 AM (IST)

ਦਿੱਲੀ ਦੀ ਆਬੋ-ਹਵਾ ''ਖਰਾਬ'', GRAP ਦੇ ਪਹਿਲੇ ਪੜਾਅ ਤਹਿਤ ਪਾਬੰਦੀ ਲਾਗੂ

ਨਵੀਂ ਦਿੱਲੀ- ਦਿੱਲੀ ਵਿਚ ਲਗਾਤਾਰ ਤੀਜੇ ਦਿਨ ਮੰਗਲਵਾਰ ਨੂੰ ਹਵਾ ਗੁਣਵੱਤਾ 'ਖਰਾਬ' ਸ਼੍ਰੇਣੀ ਵਿਚ ਦਰਜ ਕੀਤੇ ਜਾਣ ਮਗਰੋਂ ਰਾਸ਼ਟਰੀ ਰਾਜਧਾਨੀ ਵਿਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਦੇ ਪਹਿਲੇ ਪੜਾਅ ਤਹਿਤ ਪਾਬੰਦੀ ਲਾਗੂ ਹੋ ਗਏ ਹਨ। ਸਰਦੀਆਂ ਵਿਚ ਪ੍ਰਦੂਸ਼ਣ ਰੋਕੂ ਉਪਾਵਾਂ ਤਹਿਤ ਗਰੈਪ ਦੇ ਪਹਿਲੇ ਪੜਾਅ ਤਹਿਤ ਪਾਬੰਦੀ ਦਾ ਉਦੇਸ਼ ਨਿਰਮਾਣ ਵਾਲੀਆਂ ਥਾਵਾਂ 'ਤੇ ਧੂੜ ਨੂੰ ਘੱਟ ਕਰਨਾ, ਸਹੀ ਕੂੜਾ ਪ੍ਰਬੰਧਨ ਅਤੇ ਸੜਕਾਂ ਦੀ ਨਿਯਮਿਤ ਸਫਾਈ ਜ਼ਰੀਏ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ। ਗਰੈਪ ਇਕ ਦੇ ਪਹਿਲੇ ਪੜਾਅ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਸਖ਼ਤ ਜਾਂਚ, ਬਿਹਤਰ ਆਵਾਜਾਈ ਪ੍ਰਬੰਧਨ ਅਤੇ ਉਦਯੋਗਾਂ, ਬਿਜਲੀ ਯੰਤਰਾਂ ਅਤੇ ਇੱਟ-ਭੱਠਿਆਂ ਵਿਚ ਉਤਸਰਜਨ ਕੰਟਰੋਲ ਨੂੰ ਜ਼ਰੂਰੀ ਬਣਾਇਆ ਗਿਆ ਹੈ। 

ਗਰੈਪ ਦੇ ਪਹਿਲੇ ਪੜਾਅ ਵਿਚ ਕੂੜੇ ਨੂੰ ਖੁੱਲ੍ਹੇ 'ਚ ਸਾੜਨ 'ਤੇ ਪਾਬੰਦੀ ਲਾਈ ਗਈ ਹੈ। ਡੀਜ਼ਲ ਜੈਨਰੇਟਰ ਦੀ ਵਰਤੋਂ ਨੂੰ ਸੀਮਤ ਕੀਤਾ ਗਿਆ ਹੈ ਅਤੇ ਰੈਸਟੋਰੈਂਟਾਂ 'ਚ ਕੋਲੇ ਜਾਂ ਲੱਕੜ ਦੀ ਵਰਤੋਂ 'ਤੇ ਰੋਕ ਲਾਈ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਮੁਤਾਬਕ ਦਿੱਲੀ ਵਿਚ ਹਵਾ ਗੁਣਵੱਤਾ ਸੂਚਕਾਂਕ (AQI) ਮੰਗਲਵਾਰ ਨੂੰ 207 ਦਰਜ ਕੀਤਾ ਗਿਆ ਅਤੇ ਲਗਾਤਾਰ ਤੀਜੇ ਦਿਨ ਹਵਾ ਗੁਣਵੱਤਾ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਦੁਸਹਿਰੇ ਮਗਰੋਂ ਸ਼ਹਿਰ ਦਾ AQI ਖਰਾਬ ਸ਼੍ਰੇਣੀ ਵਿਚ ਪਹੁੰਚ ਗਿਆ ਹੈ। 

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 2 ਡਿਗਰੀ ਘੱਟ ਹੈ। ਭਾਰਤ ਮੌਸਮ ਵਿਭਾਗ (IMD) ਨੇ ਦੱਸਿਆ ਕਿ ਸਵੇਰੇ ਸਾਢੇ 8 ਵਜੇ ਹਵਾ ਵਿਚ ਨਮੀ ਦਾ ਪੱਧਰ 64 ਫ਼ੀਸਦੀ ਦਰਜ ਕੀਤਾ ਗਿਆ। ਵਿਭਾਗ ਨੇ ਦਿਨ ਵਿਚ ਬੱਦਲ ਛਾਏ ਰਹਿਣ ਦਾ ਅਨੁਮਾਨ ਜਤਾਇਆ ਹੈ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। 


author

Tanu

Content Editor

Related News