ਦਿੱਲੀ ''ਚ ਪ੍ਰਦੂਸ਼ਣ ਅਤੇ ਠੰਢ ਦੀ ਦੋਹਰੀ ਮਾਰ: ਹਵਾ ਦੀ ਗੁਣਵੱਤਾ ''ਬਹੁਤ ਖ਼ਰਾਬ'', IMD ਵੱਲੋਂ ''ਯੈਲੋ ਅਲਰਟ'' ਜਾਰੀ

Wednesday, Jan 07, 2026 - 11:40 AM (IST)

ਦਿੱਲੀ ''ਚ ਪ੍ਰਦੂਸ਼ਣ ਅਤੇ ਠੰਢ ਦੀ ਦੋਹਰੀ ਮਾਰ: ਹਵਾ ਦੀ ਗੁਣਵੱਤਾ ''ਬਹੁਤ ਖ਼ਰਾਬ'', IMD ਵੱਲੋਂ ''ਯੈਲੋ ਅਲਰਟ'' ਜਾਰੀ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਅਤੇ ਕੜਾਕੇ ਦੀ ਠੰਢ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਿੱਲੀ 'ਚ ਹਵਾ ਦੀ ਗੁਣਵੱਤਾ ਇਕ ਵਾਰ ਫਿਰ 'ਬਹੁਤ ਖ਼ਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ ਹੈ, ਜਿੱਥੇ ਔਸਤ ਏਅਰ ਕੁਆਲਿਟੀ ਇੰਡੈਕਸ (AQI) ਦਾ ਪੱਧਰ 336 ਤੱਕ ਪਹੁੰਚ ਗਿਆ ਹੈ।

ਨਹਿਰੂ ਨਗਰ ਰਿਹਾ ਸਭ ਤੋਂ ਪ੍ਰਦੂਸ਼ਿਤ ਖੇਤਰ 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਨਹਿਰੂ ਨਗਰ 'ਚ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਰਹੀ, ਜਿੱਥੇ AQI 360 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ 21 ਹੋਰ ਸਟੇਸ਼ਨਾਂ 'ਤੇ ਵੀ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਪਾਈ ਗਈ। ਦੱਸਣਯੋਗ ਹੈ ਕਿ AQI ਦੇ ਪੈਮਾਨੇ ਮੁਤਾਬਕ 301 ਤੋਂ 400 ਦੇ ਵਿਚਕਾਰ ਦੇ ਪੱਧਰ ਨੂੰ 'ਬਹੁਤ ਖ਼ਰਾਬ' ਮੰਨਿਆ ਜਾਂਦਾ ਹੈ।

ਧੁੰਦ ਕਾਰਨ 'ਯੈਲੋ ਅਲਰਟ' ਅਤੇ ਤਾਪਮਾਨ 'ਚ ਗਿਰਾਵਟ 

ਭਾਰਤੀ ਮੌਸਮ ਵਿਭਾਗ (IMD) ਨੇ ਸਵੇਰੇ ਅਤੇ ਦੁਪਹਿਰ ਵੇਲੇ ਪੈਣ ਵਾਲੀ ਸੰਘਣੀ ਧੁੰਦ ਨੂੰ ਦੇਖਦਿਆਂ 'ਯੈਲੋ ਅਲਰਟ' ਜਾਰੀ ਕੀਤਾ ਹੈ। ਪਹਾੜੀ ਰਾਜਾਂ 'ਚ ਹੋ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਤਾਪਮਾਨ ਤੇਜ਼ੀ ਨਾਲ ਡਿੱਗਿਆ ਹੈ। ਮੰਗਲਵਾਰ ਨੂੰ ਰਾਜਧਾਨੀ 'ਚ ਇਸ ਸਾਲ ਦਾ ਪਹਿਲਾ 'ਸ਼ੀਤ ਦਿਵਸ' (Cold Day) ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ 'ਸੀਤ ਦਿਵਸ' ਉਦੋਂ ਹੁੰਦਾ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.5 ਤੋਂ 6.4 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ।

ਤਾਪਮਾਨ ਦੇ ਅੰਕੜੇ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਤਾਪਮਾਨ ਹੇਠ ਲਿਖੇ ਅਨੁਸਾਰ ਦਰਜ ਕੀਤਾ ਗਿਆ:

  • ਸਫਦਰਜੰਗ: 8.6 ਡਿਗਰੀ ਸੈਲਸੀਅਸ
  • ਪਾਲਮ: 7.1 ਡਿਗਰੀ ਸੈਲਸੀਅਸ
  • ਲੋਧੀ ਰੋਡ: 7.7 ਡਿਗਰੀ ਸੈਲਸੀਅਸ
  • ਰਿਜ: 7.5 ਡਿਗਰੀ ਸੈਲਸੀਅਸ

ਸ਼ਹਿਰ 'ਚ ਸਵੇਰ ਦੇ ਸਮੇਂ ਨਮੀ ਦਾ ਪੱਧਰ 95 ਫੀਸਦੀ ਦਰਜ ਕੀਤਾ ਗਿਆ, ਜਿਸ ਕਾਰਨ ਠੰਢ ਦਾ ਅਹਿਸਾਸ ਹੋਰ ਵਧ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਲਗਭਗ 15 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News