''ਕੂੜੇ ਦਾ ਪਹਾੜ'' ਹਟਾਉਣ ਦੇ ਮੁੱਦੇ ''ਤੇ LG ਸੰਧੂ ਬੋਲੇ, ''ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ''
Monday, Mar 30, 2026 - 05:36 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਰਾਜਪਾਲ ਤਰਨਜੀਤ ਸਿੰਘ ਸੰਧੂ ਸੋਮਵਾਰ ਨੂੰ ਭਲਸਵਾ ਲੈਂਡਫਿਲ ਸਾਈਟ ਪਹੁੰਚੇ ਅਤੇ ਉੱਥੇ ਜਾਰੀ 'ਬਾਇਓਰੇਮੇਡੀਏਸ਼ਨ' (ਕੂੜੇ ਦੇ ਜੈਵਿਕ ਹੱਲ ਦੀ ਪ੍ਰਕਿਰਿਆ) ਕੋਸ਼ਿਸ਼ਾਂ 'ਚ ਹੋਈ ਤਰੱਕੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਾਲ ਦੇ ਸਾਲਾਂ 'ਚ ਕੰਮ ਦੀ ਗਤੀ ਵਧੀ ਹੈ ਪਰ ਅਜੇ ਬਹੁਤ ਕੁਝ ਕੀਤੇ ਜਾਣ ਲੋੜ ਹੈ। ਉੱਪ ਰਾਜਪਾਲ ਦਫ਼ਤਰ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਸੰਧੂ ਦਾ ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿੱਲੀ ਦੇ ਤਿੰਨ ਮੁੱਖ ਲੈਂਡਫਿਲ ਸਾਈਟ- ਭਲਸਵਾ, ਗਾਜ਼ੀਪੁਰ ਅਤੇ ਓਖਲਾ ਨੂੰ 'ਕੂੜੇ ਦਾ ਪਹਾੜ' ਦੱਸਦੇ ਹੋਏ ਉਨ੍ਹਾਂ ਨੂੰ ਹਟਾਉਣ ਦੇ ਪਿਛੋਕੜ 'ਚ ਹੋਇਆ ਹੈ, ਜਿਸ ਤੋਂ ਬਾਅਦ ਉੱਥੇ 2022 'ਚ ਕੰਮ ਸ਼ੁਰੂ ਹੋਇਆ ਸੀ।

ਪੋਸਟ ਅਨੁਸਾਰ, ਸੰਧੂ ਨੇ ਕਿਹਾ,''ਪਿਛਲੇ ਇਕ ਸਾਲ 'ਚ ਕਾਫ਼ੀ ਤਰੱਕੀ ਹੋਈ ਹੈ ਪਰ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।'' ਪੋਸਟ ਅਨੁਸਾਰ, ਉੱਪ ਰਾਜਪਾਲ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਕੂੜਾ ਪ੍ਰਬੰਧਨ ਦੇ ਖੇਤਰ 'ਚ ਉੱਭਰਦੀਆਂ ਗਲੋਬਲ ਤਕਨਾਲੋਜੀਆਂ ਅਤੇ ਅੰਤਰਰਾਸ਼ਟਰੀ ਮਾਨਕਾਂ ਦਾ ਪਤਾ ਲਗਾਉਣ ਅਤੇ ਮਾਹਰਾਂ ਨਾਲ ਸਲਾਹ ਕਰਨ ਤਾਂ ਕਿ ਕੰਮ 'ਚ ਤੇਜ਼ੀ ਲਿਆਂਦੀ ਜਾ ਸਕੇ। ਪੋਸਟ 'ਚ ਕਿਹਾ ਗਿਆ ਹੈ ਕਿ ਉੱਪ ਰਾਜਪਾਲ ਨੇ ਦਿੱਲੀ ਨਗਰ ਨਿਗਮ (ਐੱਮਸੀਡੀ) ਨੂੰ ਨਾ ਸਿਰਫ਼ ਲੈਂਡਫਿਲ ਸਾਈਟ 'ਤੇ ਪਏ ਪੁਰਾਣੇ ਕੂੜੇ, ਸਗੋਂ ਲਗਾਤਾਰ ਸੁੱਟੇ ਜਾ ਰਹੇ ਨਵੇਂ ਕੂੜੇ ਦਾ ਨਿਪਟਾਨ ਕਰਨ ਦਾ ਨਿਰਦੇਸ਼ ਦਿੱਤਾ। ਇਸ 'ਚ ਕਿਹਾ ਗਿਆ ਹੈ ਕਿ ਸੰਧੂ ਨੇ ਗਰਮੀਆਂ ਦੀ ਦਸਤਕ ਵਿਚਾਲੇ ਲੈਂਡਫਿਲ ਸਾਈਟ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਣ ਲਈ ਰੋਕਥਾਮ ਉਪਾਅ ਕੀਤੇ ਜਾਣ 'ਤੇ ਜ਼ੋਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
