ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ

Saturday, Apr 21, 2018 - 01:50 PM (IST)

ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ

ਉਤਰਾਖੰਡ— ਦੇਹਰਾਦੂਨ ਦੀ ਸੀ.ਜੇ.ਐੈੱਮ. ਅਦਾਲਤ ਨੇ ਸੂਬੇ ਦੇ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਸਮੇਤ 6 ਲੋਕਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਦੇਹਰਾਦੂਨ ਦੀ ਐੈੱਸ.ਐੈੱਸ.ਪੀ. ਨੂੰ ਚਾਰ ਮਈ ਤੱਕ ਇਨ੍ਹਾਂ ਸਾਰਿਆਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਦੇਹਰਾਦੂਨ 'ਚ 2 ਦਸੰਬਰ, 2009 'ਚ ਵਿਧਾਨਸਭਾ ਸੈਸ਼ਨ ਚਲ ਰਿਹਾ ਸੀ ਅਤੇ ਕਾਂਗਰਸ ਵਰਕਰ ਤੁਰੰਤ ਨੇਤਾ ਹਰਕ ਸਿੰਘ ਰਾਵਤ ਦੇ ਅਗਵਾਈ 'ਚ ਵਿਧਾਨਸਭਾ ਜਾ ਰਹੇ ਸਨ। ਪੁਲਸ ਨੇ ਉਨ੍ਹਾਂ ਰਿਸਪਨਾ 'ਚ ਰੋਕ ਦਿੱਤਾ ਸੀ। ਇਸ ਦੌਰਾਨ ਕਾਂਗਰਸੀ ਕਾਰਜਕਰਤਾਵਾਂ ਅਤੇ ਵਿਧਾਇਕਾਂ ਨੇ ਪੁਲਸ ਨਾਲ ਧੱਕਾ-ਮੁੱਕੀ ਕੀਤੀ। ਪੁਲਸ ਨੇ ਕਾਂਗਰਸੀ ਵਰਕਰਾਂ 'ਤੇ ਸੈਸ਼ਨ ਦੌਰਾਨ ਸ਼ਾਂਤੀ ਵਿਵਸਥਾ ਭੰਗ ਕਰਨ ਅਤੇ ਪੁਲਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ 'ਚ 25 ਨੇਤਾਵਾਂ, ਕਾਰਜਕਰਤਾਵਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਤੇ ਸਾਲ 2013 ਤੋਂ ਸੁਣਵਾਈ ਚੱਲ ਰਹੀ ਹੈ।

PunjabKesari
ਅਦਾਲਤ ਨੇ ਸਾਰਿਆਂ ਨੂੰ ਕੋਰਟ 'ਚ ਪੇਸ਼ ਹੋਣ ਲਈ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਜਿਸ ਦਾ ਅੱਜ ਆਖਿਰੀ ਦਿਨ ਸੀ। ਕੈਬਨਿਟ ਮੰਤਰੀ ਸੁਬੋਧ ਉਨਿਆਲ ਅਤੇ ਕੁੰਵਰ ਪ੍ਰਣਵ ਚੈਂਪੀਅਨ ਪਹਿਲਾਂ ਹੀ ਜ਼ਮਾਨਤ ਲੈ ਚੁੱਕੇ ਸਨ। ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਅਤੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਕਿਸ਼ੋਰ ਉਪਧਿਆਇ ਨੇ ਪੇਸ਼ ਹੋਣ 'ਚ ਅਸਮਰਥਾ ਪ੍ਰਗਟ ਕੀਤੇ ਜਾਣ 'ਤੇ ਪ੍ਰਾਥਨਾਪੱਤਰ ਭੇਜਿਆ ਸੀ। ਹੋਰ ਕਾਂਗਰਸੀ ਕਾਰਜਕਰਤਾਵਾਂ ਨੇ ਅੱਜ ਸੀ.ਜੇ.ਐੈੱਮ. ਕੋਰਟ 'ਚ ਪਹੁੰਚ ਕੇ ਜ਼ਮਾਨਤ ਲੈ ਲਈ। ਦੇਰ ਸ਼ਾਮ ਅਦਾਲਤ ਨੇ ਹਰਕ ਸਿੰਘ ਰਾਵਤ, ਕਿਸ਼ੋਰ ਉਪਧਿਆਇ ਸਮੇਤ ਅੱਜ ਪੇਸ਼ ਨਾ ਹੋਏ 6 ਲੋਕਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।


Related News