ਸਾਬਕਾ ਪਤੀ ਨੂੰ ਈਮੇਲਾਂ ਭੇਜ ਬਦਨਾਮ ਕਰਦੀ ਸੀ ਔਰਤ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

Tuesday, Aug 06, 2024 - 04:31 PM (IST)

ਸਾਬਕਾ ਪਤੀ ਨੂੰ ਈਮੇਲਾਂ ਭੇਜ ਬਦਨਾਮ ਕਰਦੀ ਸੀ ਔਰਤ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਨਵੀਂ ਦਿੱਲੀ : ਮਾਮਲਾ ਭਾਵੇਂ ਔਰਤ ਦਾ ਹੋਵੇ ਜਾਂ ਮਰਦ, ਹਰ ਕਿਸੇ ਨੂੰ ਕਾਨੂੰਨ ਦੇ ਦਰਵਾਜ਼ੇ 'ਤੇ ਨਿਆਂ ਮਿਲਦਾ ਹੈ ਅਤੇ ਇਸ 'ਚ ਭੇਦਭਾਵ ਦੀ ਕੋਈ ਗੁੰਜਾਇਸ਼ ਨਹੀਂ ਹੈ। ਦਿੱਲੀ ਦੀ ਇੱਕ ਅਦਾਲਤ ਨੇ ਇੱਕ ਔਰਤ ਨੂੰ ਆਪਣੇ ਸਾਬਕਾ ਪਤੀ ਨੂੰ ਤੰਗ ਕਰਨ ਅਤੇ ਬਦਨਾਮ ਕਰਨ ਦਾ ਦੋਸ਼ੀ ਪਾਇਆ ਹੈ। ਔਰਤ ਆਪਣੇ ਸਾਬਕਾ ਪਤੀ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ ਕਰਦੀ ਸੀ, ਜਿਸ ਕਾਰਨ ਪਤੀ ਨੂੰ ਬੀਮਾਰੀ ਹੋ ਗਈ ਅਤੇ ਉਸ ਨੂੰ ਆਪਣਾ ਇਲਾਜ ਕਰਵਾਉਣਾ ਪਿਆ, ਜਿਸ 'ਤੇ ਉਸ ਨੂੰ 6 ਲੱਖ ਰੁਪਏ ਦਾ ਖਰਚਾ ਆਇਆ।

ਮਾਮਲਾ ਸਿਰਫ ਸਾਬਕਾ ਪਤੀ ਤੱਕ ਹੀ ਨਹੀਂ ਰੁਕਿਆ ਬਲਕਿ ਇਹ ਸਾਬਕਾ ਪਤਨੀ ਸਾਬਕਾ ਪਤੀ ਦੇ ਮਾਮੇ ਨੂੰ ਲਗਾਤਾਰ ਈਮੇਲ ਭੇਜਦੀ ਸੀ ਅਤੇ ਸਾਬਕਾ ਪਤੀ ਨੂੰ ਮੰਦਾ ਬੋਲਦੀ ਸੀ। ਬਾਰ ਐਂਡ ਬੈਂਚ ਡਾਟ ਕਾਮ ਦੇ ਅਨੁਸਾਰ, ਸਾਬਕਾ ਪਤੀ ਦਾ ਦਾਅਵਾ ਹੈ ਕਿ ਔਰਤ ਨੇ ਉਸਨੂੰ ਆਪਣੀ ਧੀ ਨੂੰ ਮਿਲਣ ਤੱਕ ਵੀ ਨਹੀਂ ਦਿੱਤਾ ਅਤੇ ਇੱਕ ਪਿਤਾ ਹੋਣ ਦੇ ਨਾਤੇ ਉਹ ਆਪਣੀ ਧੀ ਦੇ ਪਿਆਰ ਤੋਂ ਵਾਂਝਾ ਰਿਹਾ। ਜਿਹੜੀਆਂ ਗੱਲਾਂ ਉਹ ਆਪਣੇ ਦੋਸਤਾਂ ਨੂੰ ਈਮੇਲਾਂ ਰਾਹੀਂ ਕਹਿੰਦੀ ਸੀ, ਉਹ ਉਸ ਲਈ ਅਤੇ ਉਸ ਦੀ ਮਾਂ ਲਈ ਬਹੁਤ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੀ ਸੀ।

ਸਾਕੇਤ ਅਦਾਲਤ ਨੇ ਸੁਣਾਇਆ ਇਹ ਹੁਕਮ
ਦਿੱਲੀ ਦੀ ਅਦਾਲਤ ਨੇ ਮਾਣਹਾਨੀ ਦੇ ਮਾਮਲੇ 'ਚ ਔਰਤ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਆਪਣੇ ਸਾਬਕਾ ਪਤੀ ਨੂੰ 15 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ। ਸਾਕੇਤ ਜ਼ਿਲ੍ਹਾ ਅਦਾਲਤ ਦੇ ਜੱਜ ਸੁਨੀਲ ਬੈਨੀਵਾਲ ਨੇ ਕਿਹਾ ਕਿ ਇਹ ਪਾਇਆ ਗਿਆ ਹੈ ਕਿ ਔਰਤ ਦੇ ਵਿਵਹਾਰ ਨੇ ਪਤੀ ਨੂੰ ਠੇਸ ਪਹੁੰਚਾਈ ਹੈ ਅਤੇ ਉਸ ਦੇ ਪੇਸ਼ੇਵਰ ਗ੍ਰੋਥ ਨੂੰ ਪ੍ਰਭਾਵਿਤ ਕੀਤਾ ਹੈ। ਅਦਾਲਤ ਨੇ ਈਮੇਲ ਆਦਿ ਨੂੰ ਸਬੂਤ ਵਜੋਂ ਗਿਣਿਆ। 29 ਜੁਲਾਈ ਨੂੰ ਅਦਾਲਤ ਨੇ ਆਪਣਾ ਹੁਕਮ ਦਿੱਤਾ ਸੀ।

ਕੀ ਹੈ ਸਾਬਕਾ ਪਤਨੀ ਦਾ ਸਟੈਂਡ?
ਔਰਤ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਵੱਲੋਂ ਦਰਜ ਕੀਤਾ ਗਿਆ ਕੇਸ ਝੂਠਾ, ਬੇਬੁਨਿਆਦ, ਮਾੜੇ ਇਰਾਦਿਆਂ ਨਾਲ ਭਰਿਆ ਹੈ ਅਤੇ ਉਸ ਨੂੰ ਤੰਗ ਕਰਨ ਦੇ ਮਕਸਦ ਨਾਲ ਅਜਿਹਾ ਕੀਤਾ ਗਿਆ ਹੈ। ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਕੇਸ ਕਾਨੂੰਨੀ ਸੀਮਾਵਾਂ ਦੁਆਰਾ ਰੋਕਿਆ ਗਿਆ ਸੀ ਕਿਉਂਕਿ ਇਹ 2010 ਦੀਆਂ ਚੈਟਾਂ ਅਤੇ 2020 ਵਿੱਚ ਭੇਜੀਆਂ ਗਈਆਂ ਈਮੇਲਾਂ 'ਤੇ ਅਧਾਰਤ ਸੀ।

ਸਾਬਕਾ ਪਤੀ ਨੇ ਅਦਾਲਤ 'ਚ ਦਾਇਰ ਕੀਤੀ ਪਟੀਸ਼ਨ
ਇਸ ਵਿਅਕਤੀ ਨੇ ਅਦਾਲਤ ਵਿਚ ਆਪਣੀ ਸਾਬਕਾ ਪਤਨੀ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਇਸ 'ਚ ਉਸ ਨੇ ਆਪਣੀ ਸਾਬਕਾ ਪਤਨੀ ਤੋਂ ਉਸ ਨੂੰ ਬਦਨਾਮ ਕਰਨ ਅਤੇ ਉਸ 'ਤੇ ਭੱਦੇ ਅਤੇ ਝੂਠੇ ਕੇਸ ਦਰਜ ਕਰਨ ਲਈ ਹਰਜਾਨੇ ਦੀ ਮੰਗ ਕੀਤੀ ਸੀ।

ਦੋਹਾਂ ਦਾ ਵਿਆਹ 2001 'ਚ ਹੋਇਆ ਸੀ। 2021 ਵਿੱਚ ਹਿੰਦੂ ਮੈਰਿਜ ਐਕਟ, 1955 ਦੇ ਤਹਿਤ ਬੇਰਹਿਮੀ ਦੇ ਆਧਾਰ 'ਤੇ ਇੱਕ ਪਰਿਵਾਰਕ ਅਦਾਲਤ ਦੁਆਰਾ ਵਿਆਹ ਨੂੰ ਭੰਗ ਕਰ ਦਿੱਤਾ ਗਿਆ ਸੀ। ਪਤੀ ਨੇ ਦੋਸ਼ ਲਾਇਆ ਕਿ ਪਤਨੀ 2009 ਵਿੱਚ ਆਪਣੀ ਨਾਬਾਲਗ ਧੀ ਨਾਲ ਘਰ ਛੱਡ ਕੇ ਚਲੀ ਗਈ ਸੀ। ਮਾਣਹਾਨੀ ਦੇ ਦੋਸ਼ ਲਗਾ ਕੇ ਕਈ ਅਦਾਲਤਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਉਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ। ਤਲਾਕ ਤੋਂ ਬਾਅਦ ਵੀ, ਉਹ ਮੁਦਈ ਨੂੰ ਆਪਣੇ ਬੁੱਢੇ ਅਤੇ ਬਿਮਾਰ ਮਾਮੇ, ਜੋ ਕਿ ਮੁਦਈ ਦਾ ਮਾਲਕ ਵੀ ਸੀ, ਨੂੰ ਈਮੇਲ ਭੇਜ ਕੇ ਬਦਨਾਮ ਕਰਦੀ ਰਹੀ।


author

Baljit Singh

Content Editor

Related News