ਸ਼ਸ਼ੀ ਥਰੂਰ ਖਿਲਾਫ ਮਾਣਹਾਨੀ ਦਾ ਮਾਮਲਾ ਰੱਦ
Tuesday, Feb 04, 2025 - 07:23 PM (IST)
ਨਵੀਂ ਦਿੱਲੀ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਭਾਜਪਾ ਨੇਤਾ ਰਾਜੀਵ ਚੰਦਰਸ਼ੇਖਰ ਵੱਲੋਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਖਿਲਾਫ ਦਰਜ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਮੰਗਲਵਾਰ ਨੂੰ ਰੱਦ ਕਰ ਦਿੱਤੀ।
ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪਾਰਸ ਦਲਾਲ ਨੇ ਥਰੂਰ ਨੂੰ ਤਲਬ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਪਹਿਲੀ ਨਜ਼ਰੇ ਸ਼ਿਕਾਇਤ ’ਚ ‘ਮਾਣਹਾਨੀ ਦਾ ਕੋਈ ਤੱਤ ਨਹੀਂ’ ਦੱਸਿਆ ਗਿਆ ਹੈ। ਚੰਦਰਸ਼ੇਖਰ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਥਰੂਰ ਨੇ ਰਾਸ਼ਟਰੀ ਟੈਲੀਵਿਜ਼ਨ ’ਤੇ ਦਿੱਤੀ ਗਈ ਇੰਟਰਵਿਊ ’ਚ ਝੂਠੀਆਂ ਅਤੇ ਅਪਮਾਨਜਨਕ ਟਿੱਪਣੀਆਂ ਕਰ ਕੇ ਉਨ੍ਹਾਂ ਨੂੰ ਬਦਨਾਮ ਕੀਤਾ। ਅਦਾਲਤ ਨੇ ਪਿਛਲੇ ਸਾਲ 21 ਸਤੰਬਰ ਨੂੰ ਸ਼ਿਕਾਇਤ ’ਤੇ ਨੋਟਿਸ ਲਿਆ ਸੀ।