''ਮੋਦੀ ਸਰਨੇਮ'' ਟਿੱਪਣੀ ਮਾਮਲੇ ''ਚ ਸਜ਼ਾ ਸੁਣਾਏ ਜਾਣ ਮਗਰੋਂ ਰਾਹੁਲ ਬੋਲੇ- ''ਸੱਚ ਹੀ ਮੇਰਾ ਭਗਵਾਨ''

03/23/2023 1:42:10 PM

ਅਹਿਮਦਾਬਾਦ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 'ਮੋਦੀ ਸਰਨੇਮ' ਸਬੰਧੀ ਟਿੱਪਣੀ ਨੂੰ ਲੈ ਕੇ 2019 'ਚ ਦਰਜ ਅਪਰਾਧਕ ਮਾਣਹਾਨੀ ਦੇ ਇਕ ਮਾਮਲੇ ਵਿਚ ਵੀਰਵਾਰ ਨੂੰ 2 ਸਾਲ ਦੀ ਸਜ਼ਾ ਸੁਣਾਈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੀਆਂ ਪੰਕਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਸੱਚ ਹੀ ਭਗਵਾਨ ਹੈ। ਰਾਹੁਲ ਨੇ ਟਵੀਟ ਕੀਤਾ ਕਿ ਮੇਰਾ ਧਰਮ ਸੱਚ ਅਤੇ ਅਹਿੰਸਾ 'ਤੇ ਆਧਾਰਿਤ ਹੈ। ਸੱਚ ਮੇਰਾ ਭਗਵਾਨ ਹੈ, ਅਹਿੰਸਾ ਇਸ ਨੂੰ ਪ੍ਰਾਪਤ ਕਰਨ ਦਾ ਸਾਧਨ-ਮਹਾਤਮਾ ਗਾਂਧੀ। 

ਇਹ ਵੀ ਪੜ੍ਹੋ- 'ਮੋਦੀ ਸਰਨੇਮ' ਟਿੱਪਣੀ: ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੁਣਾਈ 2 ਸਾਲ ਦੀ ਸਜ਼ਾ

PunjabKesari

ਦੱਸ ਦੇਈਏ ਕਿ ਸੂਰਤ ਦੀ ਇਕ ਅਦਾਲਤ ਨੇ ਰਾਹੁਲ ਨੂੰ 'ਮੋਦੀ ਸਰਨੇਮ' ਟਿੱਪਣੀ ਮਾਮਲੇ 'ਚ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੁੱਖ ਨਿਆਇਕ ਮੈਜਿਸਟ੍ਰੇਟ ਐੱਚ. ਐੱਚ. ਵਰਮਾ ਦੀ ਅਦਾਲਤ ਨੇ ਆਈ. ਪੀ. ਸੀ. ਦੀਆਂ ਧਾਰਾਵਾਂ 499 ਅਤੇ 500 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਜੋ ਕਿ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ ਕਰਨ ਨਾਲ ਸਬੰਧਤ ਹਨ। ਹਾਲਾਂਕਿ ਅਦਾਲਤ ਨੇ ਰਾਹਲੁ ਨੂੰ ਜ਼ਮਾਨਤ ਵੀ ਦੇ ਦਿੱਤੀ ਅਤੇ ਉਨ੍ਹਾਂ ਦੀ ਸਜ਼ਾ 'ਤੇ 30 ਦਿਨ ਦੀ ਰੋਕ ਲਾ ਦਿੱਤੀ, ਤਾਂ ਕਿ ਉਹ ਫ਼ੈਸਲੇ ਨੂੰ ਉੱਪਰੀ ਅਦਾਲਤ ਵਿਚ ਚੁਣੌਤੀ ਦੇ ਸਕਣ। ਮਾਮਲੇ ਦੀ ਸੁਣਵਾਈ ਦੌਰਾਨ ਰਾਹੁਲ ਅਦਾਲਤ ਵਿਚ ਮੌਜੂਦ ਸਨ। 

ਇਹ ਵੀ ਪੜ੍ਹੋ-  ਗੁਜਰਾਤ ਦੇ ਜੌਹਰੀ ਨੇ ਚਾਂਦੀ ਦਾ ਬਣਾਇਆ ਰਾਮ ਮੰਦਰ ਦਾ ਮਾਡਲ, ਤੁਸੀਂ ਵੀ ਕਰੋ ਦਰਸ਼ਨ

ਦੱਸ ਦੇਈਏ ਕਿ ਰਾਹਲ ਖ਼ਿਲਾਫ਼ ਇਹ ਮਾਮਲਾ ਉਨ੍ਹਾਂ ਦੀ ਉਸ ਟਿੱਪਣੀ ਨੂੰ ਲੈ ਕੇ ਦਰਜ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਕਿਉਂ ਸਾਰੇ ਚੋਰਾਂ ਦਾ ਬਰਾਬਰ ਸਰਨੇਮ ਮੋਦੀ ਹੁੰਦਾ ਹੈ? ਰਾਹੁਲ ਦੀ ਇਸ ਟਿੱਪਣੀ ਖ਼ਿਲਾਫ਼ ਭਾਜਪਾ ਪਾਰਟੀ ਦੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਨੇ ਰਾਹੁਲ ਗਾਂਧੀ ’ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਵਾਇਨਾਡ ਤੋਂ ਲੋਕ ਸਭਾ ਸੰਸਦ ਮੈਂਬਰ ਰਾਹੁਲ ਨੇ ਉਕਤ ਟਿੱਪਣੀ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਵਿਚ ਆਯੋਜਿਤ ਜਨ ਸਭਾ ਵਿਚ ਕੀਤੀ ਸੀ।

ਇਹ ਵੀ ਪੜ੍ਹੋ- ਕੈਲਾਸ਼ ਗਹਿਲੋਤ ਨੇ ਪੇਸ਼ ਕੀਤਾ 78,800 ਕਰੋੜ ਦਾ ਬਜਟ, 'ਮਾਡਰਨ ਦਿੱਲੀ' ਲਈ ਕੁੱਲ 9 ਸਕੀਮਾਂ


Tanu

Content Editor

Related News