ਸਾਬਕਾ ਪ੍ਰਿੰਸੀਪਲ ਹੁਣ ਹੈ UP ਦੀ ਮੋਸਟ ਵਾਂਟੇਡ ਅਪਰਾਧੀ, ਸਿਰ 5 ਲੱਖ ਦਾ ਇਨਾਮ, ਜਾਣੋ ਦੀਪਤੀ ਦੇ ਕਾਰਨਾਮੇ

Monday, Apr 24, 2023 - 12:24 PM (IST)

ਨੋਇਡਾ- ਉੱਤਰ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਚਰਚਾ ਮਹਿਲਾ ਮੋਸਟ ਵਾਂਟੇਡ ਦੀ ਹੋ ਰਹੀ ਹੈ। ਇਸ ਮਹਿਲਾ ਦਾ ਨਾਂ ਦੀਪਤੀ ਬਹਿਲ ਹੈ। ਦੀਪਤੀ 'ਤੇ 5 ਲੱਖ ਰੁਪਏ ਦਾ ਇਨਾਮ ਹੈ। ਬਾਗਪਤ ਦੇ ਇਕ ਕਾਲਜ ਦੀ ਪ੍ਰਿੰਸੀਪਲ ਰਹਿ ਦੀਪਤੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਅੱਜ 3 ਵੱਖ-ਵੱਖ ਜਾਂਚ ਏਜੰਸੀਆਂ ਕਰ ਰਹੀਆਂ ਹਨ। ਸੂਬੇ ਦੇ ਮੋਸਟ ਵਾਂਟੇਡ ਮਹਿਲਾ ਦੇ ਰੂਪ ਵਿਚ ਉਸ ਦੀ ਤਲਾਸ਼ ਹੋ ਰਹੀ ਹੈ। ਇੰਨਾ ਹੀ ਨਹੀਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਭਾਰਤ ’ਚ ਹੁਣ ਪਾਣੀ ਦੀਆਂ ਲਹਿਰਾਂ ’ਤੇ ਦੌੜੇਗੀ ਮੈਟਰੋ, PM ਮੋਦੀ ਭਲਕੇ ਵਿਖਾਉਣਗੇ ਹਰੀ ਝੰਡੀ

ਕੌਣ ਹੈ ਦੀਪਤੀ ਬਹਿਲ?

ਲੋਨੀ ਦੀ ਰਹਿਣ ਵਾਲੀ ਦੀਪਤੀ ਬਾਈਕ ਬੋਟ (Bike BOT) ਘਪਲੇ ਦੇ ਮੁੱਖ ਦੋਸ਼ੀਆਂ 'ਚੋਂ ਇਕ ਹੈ। ਉਹ ਮਾਸਟਰਮਾਈਂਡ ਸੰਜੇ ਭਾਟੀ ਦੀ ਪਤਨੀ ਹੈ, ਜਿਸ ਨੇ ਇਕ ਬਾਈਕ ਟੈਕਸੀ ਉੱਦਮ ਨੂੰ ਉਤਸ਼ਾਹਿਤ ਕਰਨ ਦੀ ਆੜ 'ਚ ਨੋਇਡਾ ਤੋਂ ਆਪ੍ਰੇਸ਼ਨ ਚਲਾਇਆ ਸੀ। ਜਾਂਚ ਏਜੰਸੀਆਂ ਨੇ ਧੋਖਾਧੜੀ ਦੇ ਪੈਮਾਨੇ ਨੂੰ ਲੈ ਕੇ ਵੱਖੋ-ਵੱਖਰੇ ਅੰਦਾਜ਼ੇ ਲਾਏ ਹਨ ਕਿਉਂਕਿ ਇਸ ਦੇ ਤਾਰ ਕਈ ਸੂਬਿਆਂ ਨਾਲ ਜੁੜੇ ਹੋਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਮੇਰਠ ਆਰਥਿਕ ਅਪਰਾਧ ਸ਼ਾਖਾ (EOW) ਦਾ ਅੰਦਾਜ਼ਾ ਹੈ ਕਿ ਦੇਸ਼ ਭਰ 'ਚ 250 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਹ ਘਪਲਾ 4,500 ਕਰੋੜ ਰੁਪਏ ਦਾ ਹੈ। 40 ਸਾਲਾ ਦੀਪਤੀ, 2019 ਵਿਚ ਘਪਲੇ 'ਚ ਪਹਿਲਾ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਤੋਂ ਫਰਾਰ ਹੈ। 

ਇਹ ਵੀ ਪੜ੍ਹੋ- ਸਚਿਨ-ਵਿਰਾਟ ਤੇ ਸਲਮਾਨ ਸਮੇਤ ਕਈ ਮਸ਼ਹੂਰ ਸ਼ਖ਼ਸੀਅਤਾਂ ਨੂੰ ਵਾਪਸ ਮਿਲਿਆ Twitter 'ਬਲੂ ਟਿੱਕ'

ਬਣਾਈ ਸੀ ਰੀਅਰ ਅਸਟੇਟ ਕੰਪਨੀ

ਮੇਰਠ 'ਚ EOW ਅਧਿਕਾਰੀ ਨੇ ਦੱਸਿਆ ਕਿ 2019 'ਚ ਘਪਲੇ ਦੀ ਜਾਂਚ ਕਰ ਰਹੀ ਯੂ.ਪੀ ਪੁਲਸ ਨੇ ਵੇਖਿਆ ਕਿ ਦੀਪਤੀ ਦੇ ਪਤੀ ਸੰਜੇ ਭਾਟੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ 20 ਅਗਸਤ 2010 ਨੂੰ ਗਾਰਵਿਟ ਇਨੋਵੇਟਿਵ ਪ੍ਰਮੋਟਰਜ਼ ਲਿਮਿਟੇਡ (GIPL) ਨਾਮੀ ਇਕ ਰੀਅਲ ਅਸਟੇਟ ਕੰਪਨੀ ਬਣਾਈ ਸੀ। ਇਹ ਕੰਪਨੀ ਗ੍ਰੇਟਰ ਨੋਇਡਾ ਤੋਂ ਬਾਈਕ ਬੋਟ ਦਾ ਪ੍ਰਮੋਟਰ ਬਣੀ। ਅਧਿਕਾਰੀ ਨੇ ਕਿਹਾ ਕਿ ਅਗਸਤ 2017 ਵਿਚ ਭਾਟੀ ਨੇ ਆਪਣੀ ਫਰਮ ਰਾਹੀਂ 'ਬਾਈਕ ਬੋਟ-GIPL ਵਲੋਂ ਸੰਚਾਲਿਤ ਬਾਈਕ ਟੈਕਸੀ' ਸਕੀਮ ਸ਼ੁਰੂ ਕੀਤੀ ਅਤੇ ਦੀਪਤੀ ਨੂੰ ਕੰਪਨੀ ਵਿਚ ਵਧੀਕ ਡਾਇਰੈਕਟਰ ਬਣਾਇਆ ਗਿਆ। ਅਦਾਲਤ ਦੀ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਕੰਪਨੀ ਦੀ ਇਕ ਗੈਰ-ਕਾਰਜਕਾਰੀ ਡਾਇਰੈਕਟਰ ਸੀ। ਉਸ ਨੇ 14 ਫਰਵਰੀ 2017 ਨੂੰ ਫਰਮ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਸਾਲ 2019 ਵਿਚ ਬਾਈਕ ਬੋਟ ਘਪਲੇ ਵਿਚ ਪਹਿਲਾ ਮਾਮਲਾ ਦਰਜ ਹੋਣ ਮਗਰੋਂ ਹੀ ਉਹ ਫ਼ਰਾਰ ਹੋ ਗਈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ CM ਕੇਜਰੀਵਾਲ ਨੇ ਕੀਤਾ ਟਵੀਟ, ਆਖੀ ਇਹ ਗੱਲ

ਬਾਗਪਤ ਦੇ ਕਾਲਜ 'ਚ ਪ੍ਰਿੰਸੀਪਲ ਹੋਣ ਦਾ ਜ਼ਿਕਰ

ਬਰੌਤ ਕਾਲਜ ਆਫ਼ ਐਜੂਕੇਸ਼ਨ, ਬਾਗਪਤ ਦੀ ਵੈੱਬਸਾਈਟ 'ਚ ਦੀਪਤੀ ਦਾ ਇਸ ਦੀ ਪ੍ਰਿੰਸੀਪਲ ਵਜੋਂ ਜ਼ਿਕਰ ਕੀਤਾ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦੀਪਤੀ ਨੇ MA ਅਤੇ Phd ਕੀਤੀ ਹੈ। ਕਾਲਜ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਹੈ। EOW ਵਲੋਂ 2020 ਵਿਚ ਦੀਪਤੀ ਦੇ ਫੜੇ ਜਾਣ 'ਤੇ 50,000 ਰੁਪਏ ਦੇ ਪਹਿਲੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਮਾਰਚ 2021 'ਚ ਜਾਂਚ ਏਜੰਸੀਆਂ ਨੇ ਲੋਨੀ 'ਚ ਉਸ ਦੀ ਰਿਹਾਇਸ਼ ਨੂੰ ਅਟੈਚ ਕਰ ਲਿਆ। ਇਸ ਤੋਂ ਪਹਿਲਾਂ ਮੇਰਠ ਵਿਚ ਉਸ ਦੇ ਘਰ ਦੀ ਤਲਾਸ਼ੀ ਲੈਣ ਵਾਲੀਆਂ ਟੀਮਾਂ ਨੇ ਪਾਇਆ ਕਿ ਉਹ ਲਗਭਗ 10 ਸਾਲ ਪਹਿਲਾਂ ਸ਼ਹਿਰ ਛੱਡ ਗਈ ਸੀ। ਸੁਪੀਰਮ ਕੋਰਟ ਨੇ ਘਪਲੇ 'ਚ ਦਰਜ ਸਾਰੇ ਮਾਮਲਿਆਂ ਨੂੰ ਕਲਬ ਕਰਨ ਦਾ ਹੁਕਮ ਜਾਰੀ ਕੀਤਾ ਸੀ। ਸੂਤਰਾਂ ਦਾ ਦਾਅਵਾ ਹੈ ਕਿ ਹੋ ਸਕਦਾ ਹੈ ਕਿ ਦੀਪਤੀ ਦੇਸ਼ ਛੱਡ ਕੇ ਦੌੜ ਗਈ ਹੋਵੇ। 

ਇਹ ਵੀ ਪੜ੍ਹੋ- ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਗਾਹਕਾਂ ਨੂੰ ਵੱਡੇ ਰਿਟਰਨ ਦਾ ਕੀਤਾ ਗਿਆ ਸੀ ਦਾਅਵਾ

ਬਾਈਕ ਬੋਟ ਯੋਜਨਾ ਵਿਚ ਗਾਹਕਾਂ ਨੂੰ ਮੋਟਰਸਾਈਕਲਾਂ 'ਚ ਉਨ੍ਹਾਂ ਦੇ ਨਿਵੇਸ਼ 'ਤੇ ਵੱਡੇ ਰਿਟਰਨ ਦਾ ਵਾਅਦਾ ਕੀਤਾ ਸੀ। ਇਸ ਯੋਜਨਾ ਤਹਿਤ ਬਾਈਕ ਨੂੰ ਦੋ-ਪਹੀਆ ਟੈਕਸੀ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਣਾ ਸੀ। ਨਿਵੇਸ਼ਕਾਂ ਨੂੰ ਇਕ ਬਾਈਕ ਲਈ 62,100 ਰੁਪਏ ਜਮ੍ਹਾ ਕਰਨ ਨੂੰ ਕਿਹਾ ਗਿਆ ਸੀ। ਕੰਪਨੀ ਨੇ ਪ੍ਰਤੀ ਮਹੀਨੇ 5175 ਰੁਪਏ ਦੀ EMI ਦੀ ਪੇਸ਼ਕਸ਼ ਕੀਤੀ। ਨਿਵੇਸ਼ਕਾਂ ਤੋਂ ਭਰੋਸਾ ਹਾਸਲ ਕਰਨ ਲਈ ਕੰਪਨੀ ਨੇ ਉਸ ਨਾਲ ਇਕ ਸਮਝੌਤੇ 'ਤੇ ਦਸਖ਼ਤ ਕੀਤੇ, ਜਿਸ ਵਿਚ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ। ਨਿਵੇਸ਼ਕਾਂ ਨੂੰ ਬਿਹਤਰ ਅਤੇ ਸੁਰੱਖਿਅਤ  ਰਿਟਰਨ ਦਾ ਭਰੋਸਾ ਦਿਵਾਇਆ ਗਿਆ।


Tanu

Content Editor

Related News