ਦੀਪ ਸਿੱਧੂ ਦੇ ਮਾਮਲੇ ''ਚ ਮਨਜੀਤ ਸਿੰਘ ਜੀ.ਕੇ. ਨੇ ਸਿਰਸਾ ਦੀ ਨੀਅਤ ''ਤੇ ਚੁੱਕੇ ਸਵਾਲ (ਵੀਡੀਓ)

Tuesday, Mar 02, 2021 - 08:07 PM (IST)

ਨਵੀਂ ਦਿੱਲੀ/ਜਲੰਧਰ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਦੀਪ ਸਿੱਧੂ ਅਤੇ ਕਿਸਾਨੀ ਮਸਲੇ ਨੂੰ ਲੈ ਕੇ 'ਜਾਗੋ' ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨਾਲ 'ਜਗਬਾਣੀ' ਵਲੋਂ ਖ਼ਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਹੋਇਆ ਸੀ, ਉਸ ਤੋਂ ਬਾਅਦ ਨਿਸ਼ਾਨ ਸਾਹਿਬ ਸਾੜਿਆ ਗਿਆ ਸੀ। ਜਿਸ ਦੀ ਵੀਡੀਓ ਆਈ ਸੀ, ਉਸ ਦੀ ਐੱਫ.ਆਈ.ਆਰ. ਮਨਜੀਤ ਸਿੰਘ ਜੀਕੇ ਅਤੇ ਸਾਡੀ ਜਾਗੋ ਦੀ ਟੀਮ ਨੇ ਵੀ ਕਰਵਾਈ ਸੀ। ਕੰਗਨਾ ਰਣੌਤ ਦੇ ਟਵੀਟ ਜਾਗੋ ਪਾਰਟੀ ਵਲੋਂ ਬੰਦ ਕਰਵਾਏ ਗਏ ਸਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਭਾਜਪਾ ਦੇ ਡਰੋ ਖੇਤੀ ਕਾਨੂੰਨ ਵਿਰੁੱਧ ਨਹੀਂ ਬੋਲ ਰਹੇ ਹੋ। ਜਿਸ ਦੇ ਜਵਾਬ 'ਚ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇਨ੍ਹਾਂ ਤਿੰਨ ਮਹੀਨਿਆਂ 'ਚ ਕਿਸਾਨਾਂ ਨੂੰ ਜਿਸ ਚੀਜ਼ ਦੀ ਲੋੜ ਪਈ ਹੈ, ਭਾਵੇਂ ਉੱਥੇ ਰਾਸ਼ਨ, ਹੀਟਰ, ਟੈਂਟ, ਡਰਾਈ ਫਰੂਟ, ਮੈਡੀਕਲ ਸਹੂਲਤਾਂ ਹੋਣ ਸਾਡੇ ਕੰਮ ਕੀਤੇ ਹਨ। ਉਨ੍ਹਾਂ ਨੇ ਨਜ਼ਰ ਨਹੀਂ ਆਉਣ ਵਾਲੇ ਸਵਾਲ 'ਤੇ ਕਿਹਾ ਕਿ ਮੇਰੀ ਫੇਸਬੁੱਕ ਦੇਖ ਲਵੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ। ਜੀਕੇ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਮੋਸ਼ਨਾਂ ਲਈ ਟੀਮਾਂ ਲਗਾਈਆਂ ਹੋਈਆਂ ਹਨ। 

 

ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਦੀਪ ਸਿੱਧੂ ਦੀ ਕਾਨੂੰਨੀ ਮਦਦ

ਜਦੋਂ ਉਨ੍ਹਾਂ ਤੋਂ ਦੀਪ ਸਿੱਧੂ ਦੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਜੀਕੇ ਨੇ ਕਿਸਾਨ ਜਥੇਬੰਦੀਆਂ ਨੇ ਸਿੱਧੂ ਨੂੰ ਆਪਣੇ ਤੋਂ ਵੱਖ ਕਰ ਦਿੱਤਾ ਹੈ। ਉੱਥੇ ਹੀ ਅਖ਼ਬਾਰਾਂ 'ਚ ਆਇਆ ਸੀ ਕਿ ਦੀਪ ਸਿੱਧੂ ਭਾਜਪਾ ਦਾ ਏਜੰਟ ਹੈ। ਹੁਣ ਸਿਰਸਾ ਕਹਿੰਦੇ ਹਨ ਕਿ ਉਹ ਦੀਪ ਸਿੱਧੂ ਦੀ ਮਦਦ ਕਰਨਗੇ। ਉੱਥੇ ਹੀ ਬਿਕਰਮ ਸਿੰਘ ਮਜੀਠੀਆ ਕਹਿੰਦੇ ਹਨ ਕਿ ਇਹ ਸਰਕਾਰ ਦਾ ਏਜੰਟ ਹੈ, ਸਾਡਾ ਅਤੇ ਅਕਾਲੀ ਦਲ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਇਸ ਕਰ ਕੇ ਆ ਰਹੇ ਹਨ, ਕਿਉਂਕਿ ਗੁਰਦੁਆਰਾ ਕਮੇਟੀ ਦੇ ਸਟਾਫ਼ ਦੀਆਂ ਸਕੂਲਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਗੁਰਦੁਆਰਾ ਕਮੇਟੀ ਦਾ ਜਿਹੜਾ ਪੀ.ਐੱਫ. ਜਮ੍ਹਾ ਹੁੰਦਾ ਹੈ, ਉਹ ਪਿਛਲੇ 6-8 ਮਹੀਨਿਆਂ ਤੋਂ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਸਕੂਲਾਂ 'ਚ ਸਾਢੇ 22 ਹਜ਼ਾਰ ਬੱਚੇ ਛੱਡ ਕੇ ਆਇਆ ਸੀ, ਉੱਥੇ ਅੱਜ ਸਾਢੇ 17 ਹਜ਼ਾਰ ਬੱਚੇ ਰਹਿ ਗਏ ਹਨ, ਇਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਵਿਚ 6 ਹਜ਼ਾਰ ਬੱਚਿਆਂ 'ਤੇ ਪੁਲਸ ਰਿਕਾਰਡ ਹੈ, ਉਨ੍ਹਾਂ ਨੂੰ ਪੁਲਸ ਚੁੱਕ ਰਹੀ ਹੈ। ਜੇਕਰ ਉਨ੍ਹਾਂ ਨੂੰ ਬੱਚਿਆਂ ਦੇ ਫੋਨ 'ਚ ਕੋਈ ਗਲਤ ਮੈਸੇਜ ਲੱਭਦਾ ਹੈ ਤਾਂ 307 ਤੋਂ ਲੈ ਕੇ ਸਾਰੇ ਕੇਸ ਉਨ੍ਹਾਂ 'ਤੇ ਪਾਏ ਜਾ ਰਹੇ ਹਨ। ਸਿਰਸਾ ਸਾਹਿਬ ਟੀਵੀ 'ਤੇ ਆ ਕੇ ਕਹਿੰਦੇ ਹਨ ਕਿ ਅੱਜ ਮੈਂ 15 ਜ਼ਮਾਨਤਾਂ ਕਰਵਾ ਦਿੱਤੀਆਂ। ਉਨ੍ਹਾਂ ਨੂੰ ਸਿਰਸਾ ਨੇ ਹੀ ਭੜਕਾਇਆ ਸੀ। 10 ਸਾਲ ਤੱਕ ਬੱਚੇ 'ਤੇ 307 ਦਾ ਕੇਸ ਚੱਲੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਹਿੰਸਾ ਭੜਕਾਉਣ 'ਚ ਸਿਰਫ਼ ਕੀ ਸਿਰਫ਼ ਸਿਰਸਾ ਨੂੰ ਹੀ ਜ਼ਿੰਮੇਵਾਰ ਮੰਨਦੇ ਹੋ ਤਾਂ ਜੀਕੇ ਨੇ ਕਿਹਾ ਕਿ ਮੈਂ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਦਾ ਹਾਂ, ਸਿਰਸਾ ਤਾਂ ਉਨ੍ਹਾਂ ਦਾ ਪਿਆਦਾ ਹੈ।

ਇਹ ਵੀ ਪੜ੍ਹੋ : ਦੀਪ ਸਿੱਧੂ ਦੇ ਮੁੱਦੇ ’ਤੇ ਮਜੀਠੀਆ ਅਤੇ ਸਿਰਸਾ ਆਹਮੋ-ਸਾਹਮਣੇ


DIsha

Content Editor

Related News