ਅਯੁੱਧਿਆ 'ਤੇ ਫੈਸਲਾ ਦਹਾਕਿਆਂ ਤੋਂ ਚੱਲੀ ਆ ਰਹੀ ਨਿਆਇਕ ਪ੍ਰਕਿਰਿਆ ਖਤਮ : PM ਮੋਦੀ

11/09/2019 6:40:38 PM

ਨਵੀਂ ਦਿੱਲੀ — ਅਯੁੱਧਿਆ ਵਿਵਾਦ 'ਤੇ ਇਤਿਹਾਸਲ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਧਿਰਾਂ ਨੇ ਫੈਸਲੇ ਨੂੰ ਮੰਨ ਤੋਂ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਇੱਛਾ ਸੀ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇ। ਦਹਾਕਿਆਂ ਤਕ ਚੱਲੀ ਨਿਆਇਕ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ। ਅੱਜ ਦੁਨੀਆ ਨੂੰ ਇਹ ਪਤਾ ਲੱਗ ਗਿਆ ਹੈ ਕਿ ਭਾਰਤ ਦਾ ਲੋਕਤੰਤਰ ਕਿੰਨਾ ਜੀਵੰਤ ਹੈ ਅਤੇ ਕਿੰਨਾ ਮਜ਼ਬੂਤ। ਫੈਸਲਾ ਆਉਣ ਤੋਂ ਬਾਅਦ ਹਰ ਵਰਗ, ਹਰ ਭਾਈਚਾਰੇ ਅਤੇ ਹਰ ਪੰਥ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਇਸ ਨੂੰ ਸਵੀਕਾਰ ਕੀਤਾ ਹੈ। ਇਹ ਭਾਰਤ ਦੇ ਪੁਰਾਣੇ ਸੱਭਿਆਚਾਰ ਨੂੰ ਦਰਸ਼ਾਉਂਦਾ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਫੈਸਲਾ ਆਉਣ ਤੋਂ ਬਾਅਦ ਜਿਸ ਤਰ੍ਹਾਂ ਹਰ ਵਰਗ, ਹਰ ਭਾਈਚਾਰੇ ਅਤੇ ਹਰ ਪੰਥ ਦੇ ਲੋਕਾਂ ਸਣੇ ਪੂਰੇ ਦੇਸ਼ ਨੇ ਖੁੱਲ੍ਹੇ ਦਿਨ ਨਾਲ ਇਸ ਨੂੰ ਸਵੀਕਾਰ ਕੀਤਾ ਹੈ, ਉਹ ਭਾਰਤ ਦੇ ਪੁਰਾਣੇ ਸੱਭਿਆਚਾਰ, ਪਰੰਪਰਾਵਾਂ ਅਤੇ ਸਦਭਾਵਨਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਕਿਹਾ ਕਿ ਨਿਆਪਾਲਿਕਾ ਦੇ ਇਤਿਹਾਸ 'ਚ ਵੀ ਅੱਜ ਦਾ ਇਹ ਦਿਨ ਇਕ ਸੁਨਿਹਰੇ ਅਧਿਆਏ ਵਾਂਗ ਹੈ। ਇਸ ਵਿਸ਼ੇ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੋ ਸਾਰਿਆਂ ਨੂੰ ਸੁਣਿਆ ਅਤੇ ਬਹੁਤ ਧਿਆਨ ਨਾਲ ਸੁਣਿਆ ਅਤੇ ਪੂਰੇ ਦੇਸ਼ ਲਈ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਦਿੱਤਾ।


Inder Prajapati

Content Editor

Related News