5 ਦਸੰਬਰ ਨੂੰ ਹੋਣ ਵਾਲਾ ਹੈ ''ਧਮਾਕਾ''!

11/30/2015 6:15:14 PM

ਹਰਿਦੁਆਰ- ਕਈ ਰਾਜਾਂ ''ਚ ਰੇਲ ਗੱਡੀਆਂ ''ਚ ਆਗਜਨੀ ਕਰ ਚੁੱਕੇ ਸੁਭਾਸ਼ ਰਾਮਚੰਦਰਨ ਨੇ ਪੁੱਛ-ਗਿੱਛ ''ਚ ਖੁਲਾਸਾ ਕੀਤਾ ਹੈ ਕਿ ਉਸ ਦੇ ਆਕਾ 5 ਦਸੰਬਰ ਲਈ ਕੋਈ ਸਾਜਿਸ਼ ਰਚ ਰਹੇ ਹਨ। ਹਾਲਾਂਕਿ ਇਹ ਸਾਜਿਸ਼ ਕੀ ਹੈ? ਇਸ ਦਿਨ ਕੀ ਹੋਣ ਵਾਲਾ ਹੈ? ਇਸ ਬਾਰੇ ਉਸ ਨੂੰ ਵਧ ਪਤਾ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਸਿਰਫ ਤਰੀਕ ਸੁਣੀ ਹੈ। ਇਸ ਖੁਲਾਸੇ ਨੇ ਹਰਿਦੁਆਰ ਪੁਲਸ ਦੀ ਨੀਂਦ ਉੱਡਾ ਰੱਖੀ ਹੈ। ਪੁਲਸ ਨੇ ਸਰਗਰਮੀ ਵਧਾ ਦਿੱਤੀ ਹੈ। ਹਰਿਦੁਆਰ ਦੇ ਮੇਲਾ ਪਲੇਟਫਾਰਮ ਸੰਖਿਆ9 ''ਤੇ ਖੜ੍ਹੀ ਪੈਸੇਂਜਰ ਰੇਲ ਗੱਡੀ ਦੀ ਬੋਗੀ ''ਚ 5 ਨਵੰਬਰ ਨੂੰ ਅੱਗ ਲੱਗਾ ਦਿੱਤੀ ਗਈ ਸੀ। ਇਹ ਸਾਫ ਨਹੀਂ ਹੋ ਸਕਿਆ ਸੀ ਕਿ ਅੱਗ ਕਿਵੇਂ ਲੱਗੀ ਹੈ ਪਰ ਇਕ ਹਫਤੇ ਪਹਿਲਾਂ ਉੜੀਸਾ ਦੇ ਪੁਰੀ ''ਚ ਪੁਲਸ ਦੀ ਗ੍ਰਿਫਤ ''ਚ ਆਏ ਸੁਭਾਸ਼ ਰਾਮਚੰਦਰਨ ਪੁੱਤਰ ਐੱਮ ਰਾਮਚੰਦਰਨ ਵਾਸੀ ਸੇਕੋਟੀ ਕੁਤਰਾਲਾ ਤਿਰੁਅਨਵਲੀ ਤਾਮਿਲਨਾਡੂ ਨੇ ਕਈ ਰਾਜਾਂ ''ਚ ਰੇਲ ਗੱਡੀਆਂ ''ਚ ਆਗਜਨੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਕਬੂਲਿਆ ਹੈ।
ਹਰਿਦੁਆਰ ਦੀ ਘਟਨਾ ਵੀ ਉਨ੍ਹਾਂ ''ਚੋਂ ਹੀ ਇਕ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਆਗਜਨੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਉਸ ਨੂੰ ਫੰਡਿੰਗ ਕੀਤੀ ਜਾਂਦੀ ਹੈ ਪਰ ਉਹ ਆਪਣੇ ਆਕਾਵਾਂ ਨੂੰ ਜਾਣਦਾ ਪਛਾਣਦਾ ਨਹੀਂ ਹੈ, ਉਹੀ ਉਸ ਨਾਲ ਸੰਪਰਕ ਸਾਧਦੇ ਹਨ। ਇਸ ਖੁਲਾਸੇ ਦੇ ਬਾਅਦ ਤੋਂ ਰੇਲਵੇ ਪੁਲਸ ਪੁਰੀ ''ਚ ਡੇਰਾ ਪਾਏ ਹਨ ਅਤੇ ਦੋਸ਼ੀ ਨੂੰ ਲਿਆਉਣ ਦੀ ਕਾਨੂੰਨੀ ਕਾਰਵਾਈ ਜਾਰੀ ਹੈ। 5 ਦਸੰਬਰ ਦੀ ਸਾਜਿਸ਼ ਦੀ ਗੱਲ ਸਾਹਮਣੇ ਆਈ ਹੈ ਪਰ ਯੋਜਨਾ ਕੀ ਹੈ, ਇਹ ਦੋਸੀ ਨੂੰ ਪਤਾ ਨਹੀਂ ਹੈ। ਸਾਵਧਾਨੀ ਦੇ ਤੌਰ ''ਤੇ ਸੁਰੱਖਿਆ ਦੇ ਸਖਤ ਪ੍ਰਬੰਧ ਪ੍ਰਦੇਸ਼ ਦੇ ਰੇਲਵੇ ਸਟੇਸ਼ਨਾਂ ''ਤੇ ਕਰ ਦਿੱਤੇ ਗਏ ਹਨ। ਉੱਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ।


Disha

News Editor

Related News