ਨਦੀ ਕਿਨਾਰੇ ਮਿਲੀ ਸਿਰ ਵੱਢੀ ਲਾਸ਼, 5 ਦਿਨਾਂ ਤੋਂ ਲਾਪਤਾ ਸੀ 10 ਸਾਲਾ ਮਾਸੂਮ

Monday, Oct 07, 2024 - 03:36 PM (IST)

ਨਦੀ ਕਿਨਾਰੇ ਮਿਲੀ ਸਿਰ ਵੱਢੀ ਲਾਸ਼, 5 ਦਿਨਾਂ ਤੋਂ ਲਾਪਤਾ ਸੀ 10 ਸਾਲਾ ਮਾਸੂਮ

ਬਲਰਾਮਪੁਰ (ਵਾਰਤਾ)- ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੇ ਬਾਡ੍ਰਫਨਗਰ ਬਲਾਕ ਦੇ ਤੋਰਫਾ ਪਿੰਡ 'ਚ ਸੋਮਵਾਰ ਸਵੇਰੇ ਇਕ ਬੱਚੇ ਦੀ ਲਾਸ਼ ਘਰ ਤੋਂ ਕਰੀਬ 500 ਮੀਟਰ ਦੂਰੀ 'ਤੇ ਨਦੀ ਕਿਨਾਰੇ ਮਿਲਿਆ ਹੈ। ਬੱਚੇ ਦਾ ਸਿਰ ਵੱਢਿਆ ਹੋਇਆ ਹੈ। ਘਟਨਾ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਉੱਥੇ ਹੀ ਹਾਦਸੇ ਵਾਲੀ ਜਗ੍ਹਾ 'ਤੇ ਪੁਲਸ ਦੇ ਉੱਚ ਅਧਿਕਾਰੀ ਵੀ ਪਹੁੰਚ ਗਏ ਹਨ। 5 ਦਿਨ ਪਹਿਲੇ ਘਰ ਦੇ ਸਾਹਮਣੇ ਤੋਂ ਰਹੱਸਮਈ ਤਰੀਕੇ ਨਾਲ ਗਾਇਬ ਹੋਏ 10 ਸਾਲਾ ਮੁੰਡੇ ਦੀ ਲਾਸ਼ 5ਵੇਂ ਦਿਨ ਮਿਲੀ।

ਇਹ ਪੂਰਾ ਮਾਮਲਾ ਬਲੰਗੀ ਪੁਲਸ ਚੌਕੀ ਦਾ ਹੈ। ਉੱਥੇ ਹੀ ਇਸ ਮਾਮਲੇ 'ਚ ਪਿੰਡ ਵਾਸੀ ਨਰਬਲੀ ਦਾ ਖ਼ਦਸ਼ਾ ਜਤਾ ਰਹੇ ਹਨ। ਬਲਰਾਮਪੁਰ ਦੇ ਤੋਰਫਾ ਪਿੰਡ 'ਚ 5 ਦਿਨ ਪਹਿਲੇ ਇਕ ਮੁੰਡਾ ਆਪਣੇ ਘਰ ਦੇ ਸਾਹਮਣੇ ਤੋਂ ਅਚਾਨਕ ਗਾਇਬ ਹੋ ਗਿਆ ਸੀ, ਜਿਸ ਦੀ ਭਾਲ ਪਰਿਵਾਰ ਵਾਲਿਆਂ ਨੇ ਨੇੜੇ-ਤੇੜੇ ਦੇ ਇਲਾਕਿਆਂ 'ਚ ਕੀਤੀ ਪਰ ਬੱਚਾ ਨਹੀਂ ਮਿਲਿਆ। ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪਰਿਵਾਰ ਵਾਲਿਆਂ ਨੇ ਬਲੰਗੀ ਪੁਲਸ ਚੌਕੀ 'ਚ ਕੀਤੀ। ਸ਼ਿਕਾਇਤ ਮਿਲਦੇ ਹੀ ਪੁਲਸ ਮਾਮਲੇ 'ਚ ਜੁਟ ਗਈ ਪਰ ਕੋਈ ਸਫ਼ਲਤਾ ਨਹੀਂ ਮਿਲੀ। ਉੱਥੇ ਹੀ ਸੋਮਵਾਰ ਸਵੇਰੇ ਬੱਚੇ ਦੀ ਸਿਰ ਵੱਢੀ ਲਾਸ਼ ਨਦੀ ਕਿਨਾਰੇ ਮਿਲੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News