ਕੌਮਾਂਤਰੀ ਪ੍ਰਸਿੱਧ ਸਮਾਜ ਸ਼ਾਸਤਰੀ ਤੇ ਵਿਦਵਾਨ ਯੋਗੇਂਦਰ ਸਿੰਘ ਦਾ ਦਿਹਾਂਤ

05/10/2020 10:47:43 PM

ਨਵੀਂ ਦਿੱਲੀ— ਕੌਮਾਂਤਰੀ ਵੱਕਾਰ ਦੇ ਸਮਾਜ ਸ਼ਾਸਤਰੀ ਯੋਗੇਂਦਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 87 ਸਾਲ ਸਨ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ 'ਚ 21 ਨਵੰਬਰ 1933 ਨੂੰ ਜੰਮੇ ਯੋਗੇਂਦਰ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਵਿਵਾਨਾਂ 'ਚ ਗਿਣੇ ਜਾਂਦੇ ਸਨ। ਉਨ੍ਹਾਂ ਦਾ ਦਿਹਾਂਤ ਸਵੇਰੇ ਸਵਾ ਦਸ ਵਜੇ ਹੋਇਆ ਤੇ ਅੰਤਿਮ ਸੰਸਕਾਰ ਤਿੰਨ ਵਜੇ ਰਾਜਧਾਨੀ ਦੇ ਲੋਦੀ ਰੋਡ ਸ਼ਮਸ਼ਾਨਘਾਟ 'ਚ ਕੀਤਾ ਗਿਆ। ਉਹ 1972 ਤੋਂ ਜਵਾਹਰ ਲਾਲ ਨਹਿਰੂ ਯੂਨੀਰਸਿਟੀ (ਜੇ. ਐੱਨ. ਯੂ.) 'ਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਸਨ ਤੇ ਸਮਾਜ ਵਿਗਿਆਨ ਸਕੂਲ ਦੇ ਸੰਸਥਾਪਕ ਚੇਅਰਮੈਨ ਵੀ ਰਹੇ। ਉਹ ਭਾਰਤੀ ਸਮਾਜ ਸ਼ਾਸਤਰ ਸੋਸਾਇਟੀ ਦੇ ਪ੍ਰਧਾਨ ਵੀ ਸਨ। ਸੋਸਾਇਟੀ ਦੇ ਵਲੋਂ ਉਨ੍ਹਾਂ ਨੂੰ ਲਾਈਫਟਾਈਮ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਨੇ 25 ਤੋਂ ਜ਼ਿਆਦਾ ਪੁਸਕਤਾਵਾਂ ਲਿਖੀਆਂ ਹਨ।


Gurdeep Singh

Content Editor

Related News