ਖੜ੍ਹੇ ਟੈਂਪੂ ਨਾਲ ਜ਼ੋਰਦਾਰ ਟਕਰਾਈ ਮੋਟਰਸਾਈਕਲ, ਦੋ ਨੌਜਵਾਨਾਂ ਦੀ ਮੌਤ

Tuesday, Dec 10, 2024 - 11:24 AM (IST)

ਬਲੀਆ : ਬਲੀਆ ਜ਼ਿਲ੍ਹੇ ਦੇ ਹਲਦੀ ਥਾਣਾ ਖੇਤਰ ਦੇ ਨੀਰੂਪੁਰ ਪਿੰਡ 'ਚ ਮੰਗਲਵਾਰ ਸਵੇਰੇ ਇਕ ਮੋਟਰਸਾਈਕਲ ਦੀ ਖੜ੍ਹੇ ਟੈਂਪੂ ਨਾਲ ਟੱਕਰ ਹੋ ਗਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇੱਕ ਪੁਲਸ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਪੁਲਸ ਮੁਤਾਬਕ ਬਲੀਆ-ਬੈਰੀਆ ਹਾਈਵੇਅ 'ਤੇ ਨੀਰੂਪੁਰ ਪਿੰਡ 'ਚ ਮੰਗਲਵਾਰ ਸਵੇਰੇ ਇਕ ਮੋਟਰਸਾਈਕਲ ਦੀ ਟੱਕਰ ਇਕ ਟੈਂਪੂ ਨਾਲ ਹੋ ਗਈ, ਜਿਸ 'ਚ ਰਮੇਸ਼ ਸਾਹਨੀ (38) ਅਤੇ ਲਖਨ ਸਾਹਨੀ (36) ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ

ਘਟਨਾ ਦੇ ਸਮੇਂ ਰਮੇਸ਼ ਸਾਹਨੀ ਆਪਣੇ ਭਰਾ ਦੇ ਵਿਆਹ 'ਚ ਰੇਵਤੀ ਥਾਣਾ ਖੇਤਰ ਦੇ ਤੁਲਸੀ ਛਪਰਾ 'ਚ ਸ਼ਾਮਲ ਹੋਣ ਤੋਂ ਬਾਅਦ ਅੱਜ ਸਵੇਰੇ ਆਪਣੇ ਦੋਸਤ ਲਖਨ ਸਾਹਨੀ ਨਾਲ ਮੋਟਰਸਾਈਕਲ 'ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ। ਲਖਨ ਸਾਹਨੀ ਬਿਹਾਰ ਦੇ ਬਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਹਲਦੀ ਥਾਣਾ ਇੰਚਾਰਜ ਮਿਥਿਲੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਟੈਂਪੂ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਟੈਂਪੂ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਵਾਸਤੂ ਸ਼ਾਸਤਰ: ਘਰ 'ਚ ਲੱਗਾ ਸ਼ੀਸ਼ਾ ਬਦਲ ਸਕਦੈ ਤੁਹਾਡੀ 'ਕਿਸਮਤ', ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News