ਰੂਸ ਗਏ ਭਾਰਤੀ ਦੀ ਮੌਤ, 90 ਦਿਨਾਂ ਤੋਂ ਪਰਿਵਾਰ ਮਿ੍ਰਤਕ ਦੇਹ ਦੀ ਵਤਨ ਵਾਪਸੀ ਦੀ ਕਰ ਰਿਹੈ ਉਡੀਕ

10/21/2021 4:46:17 PM

ਕੋਟਾ (ਭਾਸ਼ਾ)— ਰਾਜਸਥਾਨ ਦੇ ਉਦੈਪੁਰ ਵਾਸੀ ਹਿਤੇਂਦਰ ਗਰਾਸੀਆ ਦੀ ਇਸ ਸਾਲ ਜੁਲਾਈ ’ਚ ਰੂਸ ’ਚ ਮੌਤ ਹੋਣ ਦੇ 90 ਦਿਨ ਬਾਅਦ ਵੀ ਉਸ ਦੇ ਪਰਿਵਾਰ ਨੂੰ ਉਸ ਦੀ ਮਿ੍ਰਤਕ ਦੇਹ ਨਹੀਂ ਮਿਲੀ ਹੈ। ਉਦੈਪੁਰ ਦੇ ਗੋੜਵਾ ਪਿੰਡ ਵਾਸੀ 46 ਸਾਲਾ ਗਰਾਸੀਆ ਇਸ ਸਾਲ ਅਪ੍ਰੈਲ ’ਚ ਇਕ ਟਰੈਵਲ ਏਜੰਟ ਜ਼ਰੀਏ ਰੁਜ਼ਗਾਰ ਦੇ ਸਿਲਸਿਲੇ ਵਿਚ ਰੂਸ ਗਿਆ ਸੀ। 

ਹਿਤੇਂਦਰ ਦੇ ਭਰਾ ਨਟਵਰ ਨੇ ਬੁੱਧਵਾਰ ਨੂੰ ਫੋਨ ’ਤੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਕਥਿਤ ਤੌਰ ’ਤੇ ਰੂਸ ਵਿਚ ਹਿਤੇਂਦਰ ਦੀ ਮੌਤ ਹੋ ਗਈ ਅਤੇ 17 ਜੁਲਾਈ ਨੂੰ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਮਿ੍ਰਤਕ ਦੀ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਉਣ ਲਈ ਬੂੰਦੀ ਦੇ ਇਕ ਕਾਂਗਰਸੀ ਨੇਤਾ ਚਰਮੇਸ਼ ਸ਼ਰਮਾ ਨੇ ਬੀਤੇ ਸ਼ਨੀਵਾਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖੀ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲਾ ਨੇ ਰਾਜਦੂਤ ਡੀ. ਬੀ. ਵੇਂਕਟੇਸ਼ ਵਰਮਾ ਦੀ ਨਿਗਰਾਨੀ ਵਿਚ ਗਰਾਸੀਆ ਦੀ ਮਿ੍ਰਤਕ ਦੇਹ ਵਾਪਸ ਲਿਆਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।  


Tanu

Content Editor

Related News