DDCA ਦਾ ਵੱਡਾ ਫੈਸਲਾ, ਜੇਤਲੀ ਦੇ ਨਾਂ ਨਾਲ ਜਾਣਿਆ ਜਾਵੇਗਾ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ

08/27/2019 4:09:38 PM

ਨਵੀਂ ਦਿੱਲੀ— ਦਿੱਲੀ ਅਤੇ ਜ਼ਿਲਾ ਕ੍ਰਿਕੇਟ ਸੰਘ (ਡੀ.ਡੀ.ਸੀ.ਏ.) ਨੇ ਮੰਗਲਵਾਰ ਨੂੰ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਆਪਣੇ ਸਾਬਕਾ ਪ੍ਰਧਾਨ ਅਰੁਣ ਜੇਤਲੀ ਦੇ ਨਾਂ ’ਤੇ ਰੱਖਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ। ਇਸ ਸਟੇਡੀਅਮ ਨੂੰ ਹੁਣ ਅਰੁਣ ਜੇਤਲੀ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦਾ ਨਵਾਂ ਨਾਮਕਰਨ 12 ਸਤੰਬਰ ਨੂੰ ਇਕ ਸਮਾਰੋਹ ’ਚ ਕੀਤਾ ਜਾਵੇਗਾ। ਇਸ ’ਚ ਇਕ ਸਟੈਂਡ ਦਾ ਨਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ’ਤੇ ਵੀ ਰੱਖਿਆ ਜਾਵੇਗਾ, ਜਿਸ ਦਾ ਪਹਿਲਾਂ ਐਲਾਨ ਕੀਤਾ ਗਿਆ ਸੀ।

ਡੀ.ਡੀ.ਸੀ.ਏ. ਪ੍ਰਧਾਨ ਰਜਤ ਸ਼ਰਮਾ ਨੇ ਕਿਹਾ,‘‘ਉਹ ਅਰੁਣ ਜੇਤਲੀ ਦਾ ਸਹਿਯੋਗ ਅਤੇ ਉਤਸ਼ਾਹ ਸੀ, ਜੋ ਕਿ ਵਿਰਾਟ ਕੋਹਲੀ, ਵੀਰੇਂਦਰ ਸਹਿਵਾਗ, ਗੌਤਮ ਗੰਭੀਰ, ਆਸ਼ੀਸ਼ ਨੇਹਰਾ, ਰਿਸ਼ਭ ਪੰਤ ਅਤੇ ਕਈ ਹੋਰ ਖਿਡਾਰੀਆਂ ਨੇ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ।’’ ਜੇਤਲੀ ਨੂੰ ਸਟੇਡੀਅਮ ਨੂੰ ਆਧੁਨਿਕ ਸਹੂਲਤਾਂ ਨਾਲ ਯੁਕਤ ਬਣਾਉਣ ਅਤੇ ਦਰਸ਼ਕ ਸਮਰੱਥਾ ਵਧਾਉਣ ਦੇ ਨਾਲ ਵਿਸ਼ਵ ਪੱਧਰੀ ਡਰੈਸਿੰਗ ਰੂਮ ਬਣਵਾਉਣ ਦਾ ਸਿਹਰਾ ਜਾਂਦਾ ਹੈ। ਸਮਾਰੋਹ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਹੋਵੇਗਾ, ਜਿਸ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਵੀ ਹਿੱਸਾ ਲੈਣਗੇ। ਦੱਸਣਯੋਗ ਹੈ ਕਿ ਅਰੁਣ ਜੇਤਲੀ ਦਾ ਲੰਬੀ ਬੀਮਾਰੀ ਤੋਂ ਬਾਅਦ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ। ਜੇਤਲੀ ਨੇ 12.07 ਵਜੇ ਏਮਜ਼ ’ਚ ਆਖਰੀ ਸਾਹ ਲਿਆ। 


DIsha

Content Editor

Related News