ਛਾਪਾ ਮਾਰਨ ਗਈ ਮਹਿਲਾ ਵਲੰਟੀਅਰ ਨੂੰ ਸ਼ਰਾਬ ਮਾਫੀਆ ਨੇ ਨੰਗਾ ਕਰ ਇਲਾਕੇ ''ਚ ਘੁਮਾਇਆ

12/08/2017 12:11:17 AM

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਨਰੇਲਾ 'ਚ ਛਾਪੇਮਾਰੀ ਕਰ ਗੈਰ-ਕਾਨੂੰਨੀ ਸ਼ਰਾਬ ਨੂੰ ਫੜ੍ਹਿਆ। ਇਸ ਤੋਂ ਬਾਅਦ ਵੀਰਵਾਰ ਨੂੰ ਸ਼ਰਾਬ ਮਾਫੀਆ ਵੱਲੋਂ ਡੀ.ਸੀ.ਡਬਲਿਊ. ਵਲੰਟੀਅਰ ਨੂੰ ਕੁੱਟਿਆ ਤੇ ਉਸ ਦੇ ਕੱਪੜੇ ਵੀ ਫਾੜੇ। ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ ਫਿਲਹਾਲ ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।


ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ 6 ਦਸੰਬਰ ਨੂੰ ਸ਼ਾਮ 7.30 ਵਜੇ ਆਪਣੇ ਸਟਾਫ ਨਾਲ ਨਰੇਲਾ 'ਚ ਸਾਂਸੀ ਭਾਈਚਾਰੇ ਦੇ ਲੋਕਾਂ ਦੇ ਇਕ ਘਰ 'ਚ ਛਾਪਾ ਮਾਰਿਆ ਸੀ। ਅਜਿਹਾ ਜਾਣਕਾਰੀ ਸੀ ਕਿ ਇਸ ਘਰ 'ਚ ਸ਼ਰਾਬ ਦੀਆਂ ਬੋਤਲਾਂ ਹਨ। ਜਦੋਂ ਰੇਡ ਮਾਰੀ ਗਈ ਤਾਂ ਘਰ ਦਾ ਮਾਲਿਕ ਰਾਕੇਸ਼ ਤੇ ਉਸ ਦੀ ਪਤਨੀ ਆਸ਼ਾ ਨਹੀਂ ਮਿਲੇ। ਇਨ੍ਹਾਂ ਦੋਹਾਂ ਖਿਲਾਫ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਉਥੇ 312 ਕੁਆਰਟਰ ਤੇ 12 ਬੋਤਲਾਂ ਬੀਅਰ ਦੀਆਂ ਬਰਾਮਦ ਹੋਈਆਂ। ਇਸ 'ਤੇ ਨਰੇਲਾ ਥਾਣੇ ਨੇ ਐਕਸਾਇਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ।
ਜਦੋਂ ਛਾਪਾ ਮਾਰਿਆ ਗਿਆ ਤਾਂ ਸਵਾਤੀ ਮਾਲੀਵਾਲ ਨਾਲ ਨਸ਼ਾ ਮੁਕਤੀ ਪੰਚਾਇਤ ਦੀ ਮੈਂਬਰ ਪ੍ਰਵੀਣ ਤੇ ਸੋਨੀਆ ਵੀ ਮੌਜੂਦ ਸਨ। ਇਸ ਤੋਂ ਬਾਅਦ ਵੀਰਵਾਰ ਨੂੰ ਪ੍ਰਵੀਣ ਨੂੰ ਆਸ਼ਾ ਤੇ ਦੂਜੇ ਸਾਂਸੀ ਭਾਈਚਾਰੇ ਦੀਆਂ ਮਹਿਲਾਵਾਂ ਨੇ ਬੇਰਹਿਮੀ ਨਾਲ ਕੁੱਟਿਆ ਤੇ ਉਸ ਦੇ ਕੱਪੜੇ ਫਾੜ ਦਿੱਤੇ। ਕੁੱਟਮਾਰ ਤੋਂ ਬਾਅਦ ਪ੍ਰਵੀਣ ਵੱਲੋ ਥਾਣੇ 'ਚ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਸ਼ੀ ਮਹਿਲਾਵਾਂ ਦੀ ਤਲਾਸ਼ ਕਰ ਰਹੀ ਹੈ।


Related News