ਜੰਮੂ-ਕਸ਼ਮੀਰ: ਚੋਣਾਂ ਤੋਂ ਪਹਿਲਾਂ ਫਾਰੂਕ ਅਬਦੁੱਲ੍ਹਾ ਨੂੰ ਵੱਡਾ ਝਟਕਾ
Sunday, Oct 10, 2021 - 05:45 PM (IST)
ਜੰਮੂ– ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ (ਨੇਕਾਂ) ਨੂੰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਜੰਮੂ ਸੰਭਾਗ ’ਚ ਪਾਰਟੀ ਦੇ ਪ੍ਰਧਾਨ ਦੇਵੇਂਦਰ ਸਿੰਘ ਰਾਣਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤੀ ਹੈ। ਰਾਣਾ ਨੈਸ਼ਨਲ ਕਾਨਫਰੰਸ ਦੇ ਪ੍ਰਭਾਵਸ਼ਾਲੀ ਨੇਤਾਵਾਂ ’ਚ ਗਿਣੇ ਜਾਂਦੇ ਹਨ। ਇਸ ਦੇ ਨਾਲ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਸਲਾਥੀਆ ਨੇ ਵੀ ਪਾਰਟੀ ਦੀ ਮੁੱਢਮੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਰਾਣਾ ਦੇ ਬਦਲੇ ਸੁਰ ਸਿਆਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਸੰਭਾਗੀ ਪ੍ਰਧਾਨ ਦੇਵੇਂਦਰ ਸਿੰਘ ਰਾਣਾ ਨੇ ਬੁੱਧਵਾਰ ਨੂੰ ਪਾਰਟੀ ਪ੍ਰਧਾਨ ਡਾ. ਫਾਰੂਕ ਅਬਦੁੱਲ੍ਹਾ ਅਤੇ ਉਪ-ਪ੍ਰਧਾਨ ਅਮਰ ਅਬਦੁੱਲ੍ਹਾ ਨਾਲ ਮੁਲਾਕਾਤ ਵੀ ਕੀਤੀ ਸੀ। ਲਗਭਗ ਦੋ ਘੰਟੇ ਚੱਲੀ ਬੈਠਕ ’ਚ ਵੱਖ-ਵੱਖ ਮੁੱਦਿਆਂ ਦੇ ਨਾਲ ਪਾਰਟੀ ਛੱਡਣ ਦੀਆਂ ਅਟਕਲਾਂ ’ਤੇ ਗੱਲਬਾਤ ਵੀ ਹੋਈ ਸੀ। ਜਿਸ ਤੋਂ ਬਾਅਦ ਰਾਣਾ ਨੇ ਕਿਹਾ ਕਿ ਹੁਣ ਜੰਮੂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਜੰਮੂ ਦੇ ਲੋਕ ਵਿਕਾਸ, ਰੋਜ਼ਗਾਰ ਅਤੇ ਸੁਸ਼ਾਸਨ ’ਚ ਬਿਨਾਂ ਕਿਸੇ ਖੇਤਰ ਨੂੰ ਦਬਾਏ ਹੋਏ ਸਮਾਨ ਅਧਿਕਾਰ ਚਾਹੁੰਦੇ ਹਨ ਅਤੇ ਇਸ ਲਈ ਦਬਣਾ ਵੀ ਨਹੀਂ ਚਾਹੁੰਦੇ।