ਬੇਟੀ ਦਾ ਸਿਰ ਧੜ ਤੋਂ ਕੀਤਾ ਵੱਖ, ਫਿਰ ਲਾਸ਼ ਦੇ ਕਰ ''ਤੇ 6 ਟੁਕੜੇ, ਪ੍ਰੇਮ ਸਬੰਧਾਂ ਤੋਂ ਦੁਖੀ ਸੀ ਪਿਤਾ

Monday, Sep 02, 2024 - 08:55 PM (IST)

ਬੇਟੀ ਦਾ ਸਿਰ ਧੜ ਤੋਂ ਕੀਤਾ ਵੱਖ, ਫਿਰ ਲਾਸ਼ ਦੇ ਕਰ ''ਤੇ 6 ਟੁਕੜੇ, ਪ੍ਰੇਮ ਸਬੰਧਾਂ ਤੋਂ ਦੁਖੀ ਸੀ ਪਿਤਾ

ਬਹਿਰਾਇਚ : ਯੂਪੀ ਦੇ ਬਹਿਰਾਇਚ ਜ਼ਿਲ੍ਹੇ ਵਿੱਚ ਇੱਕ ਜ਼ਾਲਮ ਪਿਤਾ ਨੇ ਆਪਣੀ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪਿਤਾ ਨੂੰ ਧੀ ਦੇ ਪ੍ਰੇਮ ਸਬੰਧਾਂ ਤੋਂ ਇੰਨਾ ਗੁੱਸਾ ਆਇਆ ਕਿ ਉਸਨੇ ਪਹਿਲਾਂ ਧੀ ਦਾ ਸਿਰ ਵੱਢ ਦਿੱਤਾ ਅਤੇ ਫਿਰ ਉਸਦੀ ਲਾਸ਼ ਦੇ ਛੇ ਟੁਕੜੇ ਕਰ ਦਿੱਤੇ। ਕਤਲ ਕਰਨ ਤੋਂ ਬਾਅਦ ਪਿਤਾ ਦੇ ਚਿਹਰੇ 'ਤੇ ਕੋਈ ਦੁੱਖ ਨਹੀਂ ਸੀ। ਚਰਚਾ ਹੈ ਕਿ ਬੇਟੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਮਾਮਲਾ ਜ਼ਿਲ੍ਹੇ ਦੇ ਮੋਤੀਪੁਰ ਥਾਣਾ ਖੇਤਰ ਦੇ ਗ੍ਰਾਮ ਪੰਚਾਇਤ ਲਕਸ਼ਮਣਪੁਰ ਮੇਥੀ ਪਿੰਡ ਦਾ ਦੱਸਿਆ ਜਾ ਰਿਹਾ ਹੈ। ਇੱਥੋਂ ਦੇ ਵਾਸੀ ਨਈਮ ਖਾਨ ਦੀ 17 ਸਾਲਾ ਬੇਟੀ ਖੁਸ਼ਬੂ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਸੀ, ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਉਹ ਗੁੱਸੇ 'ਚ ਆ ਗਿਆ। ਪਿਤਾ ਨੇ ਉਸ ਨੂੰ ਆਪਣੇ ਪ੍ਰੇਮੀ ਨਾਲ ਗੱਲ ਕਰਨ ਤੋਂ ਮਨ੍ਹਾ ਕੀਤਾ ਸੀ ਪਰ ਧੀ ਆਪਣੇ ਪ੍ਰੇਮੀ ਨੂੰ ਭੁੱਲ ਨਹੀਂ ਸਕੀ। ਸੋਮਵਾਰ ਨੂੰ ਉਸ ਦਾ ਪ੍ਰੇਮੀ ਉਸ ਨੂੰ ਦੇਖਣ ਉਸ ਦੇ ਪਿੰਡ ਆਇਆ, ਜਿਸ ਦੀ ਖਬਰ ਪੂਰੇ ਪਿੰਡ 'ਚ ਫੈਲ ਗਈ। ਜਦੋਂ ਤੱਕ ਲੋਕ ਉਸ ਨੂੰ ਫੜ ਪਾਉਂਦੇ, ਨੌਜਵਾਨ ਪਿੰਡ ਤੋਂ ਭੱਜ ਗਿਆ। ਇਹ ਦੇਖ ਕੇ ਪਿਤਾ ਦਾ ਗੁੱਸਾ ਫੁੱਟ ਪਿਆ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਬੇਟੀ ਦਾ ਸਿਰ ਵੱਢ ਕੇ ਉਸ ਦੇ ਸਰੀਰ ਤੋਂ ਵੱਖ ਕਰ ਦਿੱਤਾ।

ਉਸ ਨੇ ਆਪਣੀ ਧੀ ਦੀ ਲਾਸ਼ ਦੇ ਛੇ ਟੁਕੜੇ ਕਰ ਦਿੱਤੇ। ਘਟਨਾ ਤੋਂ ਬਾਅਦ ਪਿੰਡ 'ਚ ਹੜਕੰਪ ਮੱਚ ਗਿਆ। ਸੂਚਨਾ ਮਿਲਦੇ ਹੀ ਇਲਾਕਾ ਅਧਿਕਾਰੀ ਥਾਣਾ ਹੀਰਾਲਾਲ ਕਨੌਜੀਆ ਅਤੇ ਥਾਣਾ ਮੁਖੀ ਰਾਕੇਸ਼ ਪਾਂਡੇ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


author

Baljit Singh

Content Editor

Related News