ਦਲਿਤ ਲੜਕੇ ਦੀ ਪੈਂਟ ’ਚ ਬਿੱਛੂ ਪਾਉਣ ਦਾ ਦੋਸ਼, 3 ਅਧਿਆਪਕਾਂ ਵਿਰੁੱਧ ਮਾਮਲਾ ਦਰਜ
Monday, Nov 03, 2025 - 02:37 PM (IST)
            
            ਸ਼ਿਮਲਾ (ਭਾਸ਼ਾ) - ਸ਼ਿਮਲਾ ਦੇ ਇਕ ਸਰਕਾਰੀ ਸਕੂਲ ਦੇ ਹੈੱਡਮਾਸਟਰ ਸਮੇਤ ਤਿੰਨ ਅਧਿਆਪਕਾਂ ਵਿਰੁੱਧ ਅੱਠ ਸਾਲ ਦੇ ਦਲਿਤ ਲੜਕੇ ਨੂੰ ਕੁੱਟਣ ਅਤੇ ਉਸ ਦੀ ਪੈਂਟ ’ਚ ਬਿੱਛੂ ਪਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ-ਡਿਵੀਜ਼ਨ ਦੇ ਖੜਾਪਣੀ ਖੇਤਰ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਹਿਲੀ ਜਮਾਤ ਦੇ ਵਿਦਿਆਰਥੀ ਦੇ ਪਿਤਾ ਨੇ ਹੈੱਡਮਾਸਟਰ, ਦੇਵੇਂਦਰ ਅਤੇ ਅਧਿਆਪਕਾਂ ਬਾਬੂ ਰਾਮ ਅਤੇ ਕ੍ਰਿਤਿਕਾ ਠਾਕੁਰ ’ਤੇ ਲਗਭਗ ਇਕ ਸਾਲ ਤੱਕ ਉਸ ਦੇ ਪੁੱਤ ਨੂੰ ਕੁੱਟਣ ਦਾ ਦੋਸ਼ ਲਗਾਇਆ ਹੈ।
ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਸ਼ਿਕਾਇਤਕਰਤਾ ਨੇ ਦੱਸਿਆ ਕਿ ਲਗਾਤਾਰ ਕੁੱਟਮਾਰ ਕਾਰਨ ਬੱਚੇ ਦੇ ਕੰਨ ’ਚੋਂ ਖੂਨ ਵਗਣ ਲੱਗ ਪਿਆ ਅਤੇ ਉਸ ਦੇ ਕੰਨ ਦਾ ਪਰਦਾ ਖ਼ਰਾਬ ਹੋ ਗਿਆ। ਉਸ ਨੇ ਇਹ ਵੀ ਦੱਸਿਆ ਕਿ ਅਧਿਆਪਕਾਂ ਨੇ ਉਸ ਦੇ ਪੁੱਤ ਦੀ ਪੈਂਟ ’ਚ ਬਿੱਛੂ ਵੀ ਪਾ ਦਿੱਤਾ। ਅਧਿਆਪਕਾਂ ’ਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਵੀ ਦੋਸ਼ ਲਗਾਏ ਗਏ ਹਨ।
ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
