ਮਹਾਚੱਕਰਵਾਤ ''ਅਮਫਾਨ'' ਓਡੀਸ਼ਾ ਤੱਟ ਦੇ ਨੇੜੇ ਪਹੁੰਚਿਆ, ਕੁਝ ਹਿੱਸਿਆਂ ''ਚ ਬਾਰਿਸ਼

05/19/2020 4:09:00 PM

ਭੁਵਨੇਸ਼ਵਰ-ਮਹਾਚੱਕਰਵਾਤ ਅਮਫਾਨ ਨੇ ਓਡੀਸ਼ਾ ਤੱਟ ਦੇ ਨੇੜੇ ਪਹੁੰਚਣ ਦੇ ਨਾਲ ਹੀ ਕੁਝ ਹਿੱਸਿਆਂ 'ਚ ਬਾਰਿਸ਼ ਹੋਈ ਜਦਕਿ ਸੂਬਾ ਸਰਕਾਰ ਨੇ ਸੰਵੇਦਨਸ਼ੀਲ ਅਤੇ ਹੇਠਲੇ ਇਲਾਕਿਆਂ ਨੂੰ ਖਾਲੀ ਕਰਵਾਉਣ ਦੇ ਯਤਨ ਤੇਜ਼ ਕਰ ਦਿੱਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 

ਮੌਸਮ ਵਿਗਿਆਨ ਕੇਂਦਰ ਭੁਵਨੇਸ਼ਵਰ ਦੇ ਡਾਇਰੈਕਟਰ ਐੱਚ.ਆਰ.ਵਿਸ਼ਵਾਸ ਨੇ ਦੱਸਿਆ ਹੈ ਕਿ ਸਵੇਰਸਾਰ ਅਮਫਾਨ ਦਾ ਕੇਂਦਰ ਪੱਛਮੀ-ਮੱਧ ਬੰਗਾਲ ਦੀ ਖਾੜੀ ਦੇ ਉੱਪਰ ਸੀ, ਜੋ ਪਾਰਾਦੀਪ (ਓਡੀਸ਼ਾ) ਤੋਂ ਲਗਭਗ 520 ਕਿਲੋਮੀਟਰ ਦੱਖਣੀ, ਦੀਘਾ ਤੋਂ 670 ਕਿਲੋਮੀਟਰ ਦੱਖਣੀ-ਦੱਖਣੀ ਪੱਛਮੀ ਅਤੇ ਬੰਗਲਾਦੇਸ਼ ਦੇ ਖੇਪੂਪਾਰਾ ਤੋਂ 800 ਕਿਲੋਮੀਟਰ ਦੱਖਣੀ-ਦੱਖਣੀ ਪੱਛਮ 'ਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਭਿਆਨਕ ਚੱਕਰਵਾਤੀ ਤੂਫਾਨ ਦੇ ਰੂਪ 'ਚ ਕਮਜ਼ੋਰ ਹੋ ਕੇ ਉੱਤਰ-ਉੱਤਰ ਪੂਰਬ ਦੀ ਦਿਸ਼ਾ 'ਚ ਬੰਗਾਲ ਦੀ ਖਾੜੀ ਦੇ ਉਪਰ ਪਹੁੰਚਣ ਅਤੇ ਬੁੱਧਵਾਰ ਦੀ ਦੁਪਹਿਰ ਜਾਂ ਸ਼ਾਮ ਤੱਕ ਪੱਛਮੀ ਬੰਗਾਲ-ਬੰਗਲਾਦੇਸ਼ ਤੱਟਾਂ ਦੇ ਵਿਚਾਲੇ ਦੀਘਾ ਅਤੇ ਹਤੀਆ ਦੀਪ ਤੋਂ ਲੰਘਣ ਦਾ ਅੰਦਾਜ਼ਾ ਹੈ ਅਤੇ ਤੂਫਾਨ 'ਚ ਹਵਾਵਾਂ ਦੀ ਸਪੀਡ ਲਗਾਤਾਰ 155 ਤੋਂ 165 ਕਿਲੋਮੀਟਰ ਪ੍ਰਤੀ ਬਣੀ ਰਹੇਗੀ, ਜੋ ਵਿਚ-ਵਿਚਾਲੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ।

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਦੇ ਅਸਰ ਤੋਂ ਓਡੀਸ਼ਾ ਦੇ ਪੁਰੀ, ਕੇਂਦਰਪਾੜਾ, ਜਗਤਸਿੰਘਪੁਰ ਅਤੇ ਖੁਰਦ ਜ਼ਿਲਿਆਂ ਦੇ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ ਹੈ ਅਤੇ ਹੌਲੀ-ਹੌਲੀ ਹਵਾ ਦੀ ਗਤੀ ਅਤੇ ਬਾਰਿਸ਼ ਵੀ ਜਿਆਦਾ ਵੱਧ ਸਕਦੀ ਹੈ। 

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ) ਦੇ ਡਾਇਰੈਕਟਰ ਜਨਰਲ ਮੌਤੂੰਜਯ ਮਹਾਪਾਤਰਾ ਨੇ ਦੱਸਿਆ ਹੈ ਕਿ ਖਤਰਨਾਕ ਤੂਫਾਨ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ, ਓਡੀਸ਼ਾ 'ਤੇ ਇਸ ਦਾ ਬਹੁਤ ਜਿਆਦਾ ਅਸਰ ਸ਼ਾਇਦ ਨ ਹੋਵੇ ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਜਗਤਸਿੰਘਪੁਰ, ਕੇਂਦਰਪਾੜਾ, ਭਦਰਕ ਅਤੇ ਬਾਲਾਸੇਰ ਵਰਗੇ ਤੱਟੀ ਇਲਾਕਿਆਂ 'ਚ ਅੱਜ ਭਾਵ ਮੰਗਲਵਾਰ ਸ਼ਾਮ ਤੋਂ ਬਹੁਤ ਤੇਜ਼ ਹਵਾਵਾ ਚੱਲਣ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ। 

ਸਪੈਸ਼ਲ ਰੈਸਕਿਊ ਕਮਿਸ਼ਨਰ ਪੀ.ਕੇ ਜੇਨਾ ਨੇ ਕਿਹਾ ਹੈ ਕਿ ਹੇਠਲੇ ਇਲਾਕਿਆਂ, ਤੱਟੀ ਜ਼ਿਲਿਆਂ 'ਚ ਮਿੱਟੀ ਦੇ ਘਰਾਂ 'ਚ ਰਹਿ ਰਹੇ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਇਹ ਸ਼ਾਮਲ ਕੰਮ ਸ਼ਾਮ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਸਾਵਧਾਨੀ ਵਜੋਂ 11 ਲੱਖ ਲੋਕਾਂ ਨੂੰ ਕੱਢਣ ਦੀ ਵਿਵਸਥਾ ਕੀਤੀ ਹੈ। ਰਾਸ਼ਟਰੀ ਆਫਤ ਪ੍ਰਬੰਧਨ ਬਲ ਦੀਆਂ 14 ਯੂਨਿਟਾਂ ਅਤੇ ਓਡੀਸ਼ਾ ਆਫਤ ਰੈਪਿਡ ਟਾਸਕ ਫੋਰਸ ਦੀਆਂ 20 ਟੀਮਾਂ ਨੂੰ ਉਨ੍ਹਾਂ ਜਿਲਿਆਂ 'ਚ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਦੇ ਇਸ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।


Iqbalkaur

Content Editor

Related News