ਓਡੀਸ਼ਾ ਤੋਂ ਬਾਅਦ ਬੰਗਾਲ ’ਚ ਵੀ ਚੱਕਰਵਾਤ ਤੂਫ਼ਾਨ ‘ਯਾਸ’ ਦਾ ਕਹਿਰ

Wednesday, May 26, 2021 - 02:03 PM (IST)

ਓਡੀਸ਼ਾ ਤੋਂ ਬਾਅਦ ਬੰਗਾਲ ’ਚ ਵੀ ਚੱਕਰਵਾਤ ਤੂਫ਼ਾਨ ‘ਯਾਸ’ ਦਾ ਕਹਿਰ

ਕੋਲਕਾਤਾ— ਚੱਕਰਵਾਤ ਤੂਫ਼ਾਨ ‘ਯਾਸ’ ਨੇ ਓਡੀਸ਼ਾ ਦੇ ਬਾਲੇਸ਼ਵਰ ਖੇਤਰ ਵਿਚ ਤਬਾਹੀ ਮਚਾਉਣ ਤੋਂ ਬਾਅਦ ਪੱਛਮੀ ਬੰਗਾਲ ਦੇ ਕਈ ਤੱਟਵਤੀ ਜ਼ਿਲ੍ਹਿਆਂ ਵਿਚ ਕਹਿਰ ਵਰ੍ਹਾਇਆ ਹੈ। ਇੱਥੇ ਤੇਜ਼ ਹਵਾਵਾਂ ਅਤੇ ਹਨ੍ਹੇਰੀ ਨਾਲ ਤੇਜ਼ ਮੀਂਹ ਕਾਰਨ ਕਾਫੀ ਨੁਕਸਾਨ ਪੁੱਜਾ ਹੈ। ਸੂਬੇ ਵਿਚ ਤੂਫ਼ਾਨ ਕਾਰਨ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਤੂਫ਼ਾਨ ਕਾਰਨ ਪ੍ਰਭਾਵਿਤ ਜ਼ਿਆਦਾਤਰ ਇਲਾਕਿਆਂ ਵਿਚ ਸੰਚਾਰ ਸਹੂਲਤ ਦੀ ਸਮੱਸਿਆ ਬਣੀ ਹੋਈ ਹੈ। 

ਮੁੱਖ ਮੰਤਰੀ ਮਮਤਾ ਬੈਨਰਜੀ ਸੂਬਾ ਸਕੱਤਰੇਤ ਤੋਂ ਹੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਬੈਨਰਜੀ ਨੇ ਕਿਹਾ ਕਿ ਕਈ ਬੰਨ੍ਹ ਪਹਿਲਾਂ ਹੀ ਨੁਕਸਾਨੇ ਗਏ ਹਨ। ਕਈ ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ ਹੈ। ਅਸੀਂ ਹੁਣ ਤੱਕ ਲੱਗਭਗ15 ਲੱਖ ਲੋਕਾਂ ਨੂੰ ਸੁਰੱਖਿਅਤ ਕੱਢ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਚੱਕਰਵਾਤ ਤੂਫ਼ਾਨ ਨੇ ਪੂਰਬੀ ਮਿਦਾਨਪੁਰ, ਉੱਤਰੀ ਅਤੇ ਦੱਖਣੀ 24 ਪਰਗਨਾ, ਮਿਦਨਾਪੁਰ, ਬਾਂਕੁਰਾ, ਪੱਛਮੀ ਬਰਦਵਾਨ, ਹਾਵੜਾ, ਕੋਲਕਾਤਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਹੁਗਲੀ ਅਤੇ ਨਾਦੀਆ ਵਿਚ 75 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਆਇਆ। ਤੱਟੀ ਖੇਤਰ ਵਿਚ ਹਵਾ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।
 


author

Tanu

Content Editor

Related News