ਹਿਮਾਚਲ ’ਚ ਵਧਿਆ ‘ਸਾਈਬਰ ਕ੍ਰਾਈਮ’, 5 ਸਾਲਾਂ ’ਚ ਆਈਆਂ 18 ਹਜ਼ਾਰ ਸ਼ਿਕਾਇਤਾਂ

Monday, Apr 04, 2022 - 11:34 AM (IST)

ਹਿਮਾਚਲ ’ਚ ਵਧਿਆ ‘ਸਾਈਬਰ ਕ੍ਰਾਈਮ’, 5 ਸਾਲਾਂ ’ਚ ਆਈਆਂ 18 ਹਜ਼ਾਰ ਸ਼ਿਕਾਇਤਾਂ

ਸ਼ਿਮਲਾ– ਹਿਮਾਚਲ ਦੀਆਂ ਵਾਦੀਆਂ ਸਾਰਿਆਂ ਨੂੰ ਆਕਰਸ਼ਿਤ ਕਰਦੀਆਂ ਹਨ। ਇੱਥੋਂ ਦਾ ਸ਼ਾਂਤ ਵਾਤਾਵਰਣ ਅਤੇ ਕੁਤਰਤੀ ਨਜ਼ਾਰੇ ਲੋਕਾਂਨੂੰ ਆਪਣੇ ਵੱਲ ਖਿੱਚਦੇ ਹਨ ਪਰ ਪਿਛਲੇ 5 ਸਾਲਾਂ ’ਚ ਇੱਥੇ ਸਾਈਬਰ ਦੇ ਮਾਮਲੇ ਵੀ ਵੱਧ ਗਏ ਹਨ। ਇਕ ਰਿਪੋਰਟ ਮੁਤਾਬਕ, 2017 ਤੋਂ 2021 ਵਿਚਕਾਰ ਸੂਬੇ ’ਚ 18 ਹਜ਼ਾਰ ਸ਼ਿਕਾਇਤਾਂ ਸਾਈਬਰ ਕ੍ਰਾਈਮ ਨਾਲ ਜੁੜੀਆਂ ਦਰਜ ਹੋਈਆਂ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਤਾਲਾਬੰਦੀ ਦੌਰਾਨ ਸਾਈਬਰ ਕ੍ਰਾਈਮ ਦੇ ਮਾਮਲੇ ਜ਼ਿਆਦਾ ਵਧੇ। ਅਜਿਹੇ ’ਚ ਇਹ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਪੁਲਸ ਪ੍ਰਸ਼ਾਸਨ ਲਈ ਅਲਾਰਮ ਵੀ ਹੈ। 

ਇਕ ਰਿਪੋਰਟ ਮੁਤਾਬਕ, ਕੋਰੋਨਾ ਦੌਰਾਨ ਲੱਗੀ ਤਾਲਾਬੰਦੀ ਦੇ ਸਮੇਂ 2020 ’ਚ 6258 ਅਤੇ 2021 ’ਚ 6207 ਸ਼ਿਕਾਇਤਾਂ ਸਾਈਬਰ ਕ੍ਰਾਈਮ ਨਾਲ ਜੁੜੀਆਂ ਦਰਜ ਕੀਤੀਆਂ ਗਈਆਂ। ਇਸਤੋਂ ਉਲਟ 2019 ’ਚ 2914 ਸ਼ਿਕਾਇਤਾਂ ਆਈਆਂ ਸਨ ਯਾਨੀ ਦੋ ਸਾਲਾਂ ’ਚ ਹੀ ਇਹ ਕਾਫੀ ਵੱਧ ਗਈਆਂ। ਇਕ ਮੀਡੀਆ ਰਿਪੋਰਟ ਮੁਤਾਬਕ, ਫਾਈਨੈਂਸ਼ੀਅਲ ਫਰਾਡ ਇਨ੍ਹਾਂ ’ਚ ਜ਼ਿਆਦਾ ਰਿਹਾ। ਇਸਤੋਂ ਇਲਾਵਾ ਜਨਾਨੀਆਂ ਨੂੰ ਬਲੈਕਮੇਲ ਕਰਨਾ, ਫੇਕ ਪ੍ਰੋਫਾਈਲ ਕ੍ਰਿਏਟ ਕਰਨਾ, ਆਨਲਾਈਨ ਗੇਮਿੰਗ ਰਾਹੀਂ ਫਰਾਡ, ਸੈਕਸਟ੍ਰਾਸ਼ਨ ਆਦਿ ਸ਼ਾਮਿਲ ਹਨ। ਇਸਦੇ ਨਾਲ ਹੀ ਬਜ਼ੁਰਗ ਲੋਕਾਂ ਨੂੰ ਸਾਈਬਰ ਕ੍ਰਾਈਮ ਤਹਿਤ ਜ਼ਿਆਦਾ ਟਾਰਗੇਟ ਕੀਤਾ ਗਿਆ। 

ਡੀ.ਜੀ.ਪੀ. ਸੰਜੇ ਕੁੰਡੂ ਮੁਤਾਬਕ, ਕਾਂਗੜਾ ਅਤੇ ਮੰਡੀ ’ਚ ਜਲਦ ਹੀ ਸਾਈਬਰ ਸਟੇਸ਼ਨ ਬਣਾਏ ਜਾਣਗੇ। ਇੱਥੇ ਲੇਟੈਸਟ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ’ਤੇ ਰੋਕ ਲਗਾਈ ਜਾ ਸਕੇ। ਸਾਰੇ 12 ਜ਼ਿਲ੍ਹਿਆਂ ’ਚ ਸਾਈਬਰ ਸੈੱਲ ਬਣਾਏ ਗਏ ਹਨ। ਨਾਲ ਹੀ ਸ਼ਿਮਲਾ ’ਚ ਐੱਸ.ਡੀ.ਏ. ਕੰਪਲੈਕਸ ’ਚ ਵੱਖ ਤੋਂ ਸਾਈਬਰ ਪੁਲਸ ਸਟੇਸ਼ਨ ਬਣਾਇਆ ਗਿਆ ਹੈ। ਐੱਸ.ਪੀ. ਸਾਈਬਰ ਕ੍ਰਾਈਮ ਰੋਹਿਤ ਮਾਲਪਾਨੀ ਮੁਤਾਬਕ, ਸਿਸਟਮ ਨੂੰ ਅਪਡੇਟ ਕਰਨ ਅਤੇ ਨਵੇਂ ਉਪਕਰਣ ਲਗਾਉਣ ’ਚ ਡੇਢ ਕਰੋੜ ਰੁਪਏ ਲਗਾਏ ਜਾ ਚੁੱਕੇ ਹਨ। ਪਿਛਲੇ ਦਿਨੀਂ ਆਏ ਸਾਈਬਰ ਕ੍ਰਾਈਮ ਦੇ ਮਾਮਲਿਆਂ ’ਤੇ ਗੌਰ ਕੀਤਾ ਜਾਵੇ ਤਾਂ ਫਾਈਨੈਂਸ਼ੀਅਲ ਫਰਾਡ 50 ਫੀਸਦੀ ਅਤੇ ਸੋਸ਼ਲ ਨੈੱਟਵਰਕ ਫਰਾਡ 30 ਤੋਂ 35 ਫੀਸਦੀ ਰਿਹਾ ਹੈ। ਹਾਲਾਂਕਿ, ਹਿਮਾਚਲ ’ਚ ਲਿਟਰੇਸੀ ਰੇਟ ਸਹੀ ਹੈ ਪਰ ਸਾਈਬਰ ਕ੍ਰਾਈਮ ਪ੍ਰਤੀ ਲੋਗ ਇੰਨੇ ਜਾਕਰੂਕ ਨਹੀਂ ਹਨ। 

ਪੁਲਸ ਮੁਤਾਬਕ, ਜ਼ਿਆਦਾਤਰ ਸੋਸ਼ਲ ਨੈੱਟਵਰਕਿੰਗ ਫਰਾਡ ਵਿਦੇਸ਼ਾਂ ਤੋਂ ਜਾਂ ਫਿਰ ਹਰਿਆਣਾ, ਉੱਤਰ-ਪ੍ਰਦੇਸ਼, ਝਾਰਖੰਡ, ਦਿੱਲੀ,ਓਡੀਸ਼ਾ, ਵੈਸਟ ਬੰਗਾਲ ਆਦਿ ਥਾਵਾਂ ਤੋਂ ਕੀਤੇ ਜਾਂਦੇ ਹਨ। ਅਜਿਹੇ ’ਚ ਸਾਈਬਰ ਅਪਰਾਧੀਆਂ ਨੂੰ ਫੜਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਇਸਤੋਂ ਇਲਾਵਾ ਇੱਥੇ ਲੋਕ ਸਾਈਬਰ ਕ੍ਰਾਈਮ ਨਾਲ ਜੁੜੀਆਂ ਐੱਫ.ਆਈ.ਆਰ. ਵੀ ਦਰਜ ਨਹੀਂ ਕਰਵਾਉਂਦੇ। 


author

Rakesh

Content Editor

Related News