ਪੁਲਸ ’ਚ ਨਿਕਲੀਆਂ ਬੰਪਰ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ

Sunday, Feb 28, 2021 - 01:14 PM (IST)

ਪੁਲਸ ’ਚ ਨਿਕਲੀਆਂ ਬੰਪਰ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਬਿਹਾਰ ਪੁਲਸ ਵਿਚ ਪੁਰਸ਼ ਅਤੇ ਬੀਬੀਆਂ, ਦੋਹਾਂ ਵਰਗਾਂ ਲਈ ਬੰਪਰ ਭਰਤੀਆਂ ਕੱਢੀਆਂ ਗਈਆਂ ਹਨ। ਇਸ ਭਰਤੀ ਤਹਿਤ 2380 ਕਾਂਸਟੇਬਲ ਅਹੁਦਿਆਂ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ। ਇਹ ਭਰਤੀਆਂ ਕੇਂਦਰੀ ਚੋਣ ਪ੍ਰੀਸ਼ਦ ਬਿਹਾਰ ਵਲੋਂ ਕੱਢੀਆਂ ਗਈਆਂ ਹਨ, ਜਿਸ ਦੇ ਤਹਿਤ ਫਾਇਰਮੈਨ ਦੇ 2380 ਅਹੁੁਦਿਆਂ ਨੂੰ ਭਰਿਆ ਜਾਵੇਗਾ। ਇੱਛੁਕ ਅਤੇ ਯੋਗ ਉਮੀਦਵਾਰ ਵੈੱਬਸਾਈਟ http://www.csbc.bih.nic.in/ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਦੀ ਸ਼ੁਰੂਆਤ- 24 ਫਰਵਰੀ 2021
ਆਨਲਾਈਨ ਅਪਲਾਈ ਦੀ ਆਖ਼ਰੀ ਤਾਰੀਖ਼- 25 ਮਾਰਚ 2021
ਆਨਲਾਈਨ ਫ਼ੀਸ ਜਮਾਂ ਕਰਨ ਦੀ ਆਖ਼ਰੀ ਤਾਰੀਖ਼- 25 ਮਾਰਚ 2021

ਅਹੁਦਿਆਂ ਦਾ ਵੇਰਵਾ—
ਪੁਰਸ਼ ਵਰਗ ਲਈ- 1487 ਅਹੁਦੇ
ਬੀਬੀ ਵਰਗ ਲਈ-893 ਅਹੁਦੇ
ਕੁੱਲ ਅਹੁਦੇ- 2380

ਸਿੱਖਿਆ ਯੋਗਤਾ—
ਬਿਹਾਰ ਪੁਲਸ ਫਾਇਰਮੈਨ ਭਰਤੀ 2021 ਲਈ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 12ਵੀਂ ਪਾਸ ਹੋਣਾ ਜ਼ਰੂਰੀ ਹੈ। 

ਉਮਰ ਹੱਦ— 
ਇਸ ਭਰਤੀ ਲਈ 18 ਸਾਲ ਤੋਂ 25 ਸਾਲ ਤੱਕ ਦੀ ਉਮਰ ਦੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਉਮੀਦਵਾਰਾਂ ਦੀ ਉਮਰ ਦੀ ਗਿਣਤੀ 1 ਅਗਸਤ 2020 ਤੋਂ ਕੀਤੀ ਜਾਵੇਗੀ। ਹਾਲਾਂਕਿ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ—
ਇਸ ਭਰਤੀ ਤਹਿਤ ਉਮੀਦਵਾਰਾਂ ਦੀ ਚੋਣ ਓ. ਐੱਮ. ਆਰ. ਆਧਾਰਿਤ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਦੇ ਆਧਾਰ ’ਤੇ ਹੋਵੇਗੀ। 

ਅਪਲਾਈ ਕਰਨ ਦੀ ਫ਼ੀਸ—
ਜਨਰਲ, ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਲਈ-450 ਰੁਪਏ
ਐੱਸ. ਸੀ, ਐੱਸ. ਟੀ. ਵਰਗ ਦੇ ਉਮੀਦਵਾਰਾਂ ਲਈ-112 ਰੁਪਏ


author

Tanu

Content Editor

Related News