ਤੇਜ਼ ਰਫ਼ਤਾਰ ਟਰਾਲੀ ਨੇ ਪਤੀ-ਪਤਨੀ ਨੂੰ ਕੁਚਲਿਆ, ਪਤਨੀ ਦੀ ਮੌਤ

Wednesday, Nov 27, 2024 - 02:27 PM (IST)

ਤੇਜ਼ ਰਫ਼ਤਾਰ ਟਰਾਲੀ ਨੇ ਪਤੀ-ਪਤਨੀ ਨੂੰ ਕੁਚਲਿਆ, ਪਤਨੀ ਦੀ ਮੌਤ

ਯਮੁਨਾਨਗਰ- ਯਮੁਨਾਨਗਰ 'ਚ ਨੈਸ਼ਨਲ ਹਾਈਵੇਅ 'ਤੇ ਪਿੰਡ ਕੈਲ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਯਮੁਨਾਨਗਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਪਹਿਲਾਂ ਟਰਾਲੀ ਡਰਾਈਵਰ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਹਾਦਸੇ ਦੀ ਸੂਚਨਾ ਤੁਰੰਤ ਡਾਇਲ 112 'ਤੇ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ।

ਪਤੀ ਦੀਆਂ ਕੱਟੀਆਂ ਗਈਆਂ ਦੋਵੇਂ ਲੱਤਾਂ-

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਕੈਲ ਨੇੜੇ ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਬਾਈਕ ਸਵਾਰ ਪਤੀ-ਪਤਨੀ ਨੂੰ ਟਰਾਲੀ ਡਰਾਈਵਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪਤੀ ਦੀਆਂ ਲੱਤਾਂ ਕੱਟੀਆਂ ਹੋਈਆਂ ਸਨ, ਜਿਸ ਨੂੰ ਯਮੁਨਾਨਗਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਦੋਵੇਂ ਪਤੀ-ਪਤਨੀ ਜਗਾਧਰੀ ਦੇ ਨਿੱਜੀ ਹਸਪਤਾਲ ਤੋਂ ਦਵਾਈ ਲੈ ਕੇ ਆ ਰਹੇ ਸਨ ਵਾਪਸ 

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵੇਂ ਜਗਾਧਰੀ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਗਧੋਲਾ ਆ ਰਹੇ ਸਨ ਕਿ ਪਿੰਡ ਕੈਲ ਨੇੜੇ ਇਕ ਬੇਕਾਬੂ ਟਰਾਲੀ ਡਰਾਈਵਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਟਰਾਲੀ ਡਰਾਈਵਰ ਨਸ਼ੇ ਵਿਚ ਸੀ ਅਤੇ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ। ਪੁਲਸ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੋੜੇ ਦੀਆਂ ਦੋ ਧੀਆਂ ਸਨ, ਜਿਨ੍ਹਾਂ ਦਾ ਉਹ ਪਹਿਲਾਂ ਹੀ ਵਿਆਹ ਕਰ ਚੁੱਕੇ ਸਨ।


author

Tanu

Content Editor

Related News