CRPF ਸਕੂਲ ਨੇੜੇ ਧਮਾਕਾ : ਦਿੱਲੀ ਪੁਲਸ ਨੇ ‘ਟੈਲੀਗ੍ਰਾਮ’ ਨੂੰ ਲਿਖੀ ਚਿੱਠੀ

Monday, Oct 21, 2024 - 06:01 PM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ’ਚ ਸੀ.ਆਰ.ਪੀ.ਐੱਫ. ਦੇ ਇਕ ਸਕੂਲ ਨੇੜੇ ਹੋਏ ਧਮਾਕੇ ਨੂੰ ਲੈ ਕੇ ਸੰਭਾਵਿਤ ਖਾਲਿਸਤਾਨੀ ਸਬੰਧਾਂ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਨੇ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲੇ ਸੰਗਠਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਨ ਲਈ ਸੋਮਵਾਰ ਮੈਸੇਜਿੰਗ ਐਪ ‘ਟੈਲੀਗ੍ਰਾਮ’ ਨੂੰ ਇਕ ਚਿੱਠੀ ਲਿਖੀ। ਐਤਵਾਰ ਸਵੇਰੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ’ਚ ਸੀ.ਆਰ.ਪੀ.ਐੱਫ. ਸਕੂਲ ਦੀ ਕੰਧ ਨੇੜੇ ਜ਼ੋਰਦਾਰ ਧਮਾਕਾ ਹੋਇਆ ਸੀ। ਧਮਾਕੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਕ ਸਾਈਨ ਬੋਰਡ, ਆਸ-ਪਾਸ ਦੀਆਂ ਦੁਕਾਨਾਂ ਦੇ ਹੋਰਡਿੰਗ ਤੇ ਮੌਕੇ ’ਤੇ ਖੜ੍ਹੇ ਵਾਹਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਨੁਕਸਾਨੇ ਗਏ ਸਨ। ਪੁਲਸ ਨੂੰ ਘਟਨਾ ਵਾਲੀ ਥਾਂ ’ਤੇ ਚਿੱਟਾ ਪਾਊਡਰ ਮਿਲਿਆ' ਸੀ।

ਇਹ ਵੀ ਪੜ੍ਹੋ : CRPF ਸਕੂਲ ਨੇੜੇ ਧਮਾਕਾ, ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਤੇ FSL ਟੀਮ

ਇਸ ਦੌਰਾਨ ਪੁਲਸ ਸੂਤਰਾਂ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਵਾਲੀ ਰਾਤ ਦੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕੀਤੇ ਗਏ ਹਨ। ਇਨ੍ਹਾਂ ’ਚ ਇਕ ਸ਼ੱਕੀ ਵਿਅਕਤੀ ਨਜ਼ਰ ਆ ਰਿਹਾ ਹੈ। ਪੁਲਸ ਸੂਤਰਾਂ ਨੇ ਕਿਹਾ ਕਿ ਪੁਲਸ ਨੇ ‘ਜਸਟਿਸ ਲੀਗ ਇੰਡੀਆ’ ਨੂੰ ਬਣਾਉਣ ਵਾਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਣ ਲਈ ‘ਟੈਲੀਗ੍ਰਾਮ’ ਨੂੰ ਇਕ ਚਿੱਠੀ ਲਿਖੀ ਹੈ। ‘ਜਸਟਿਸ ਲੀਗ ਇੰਡੀਆ’ ਦੀ ਪੋਸਟ ’ਚ ‘ਖਾਲਿਸਤਾਨ ਜ਼ਿੰਦਾਬਾਦ’ ਦੇ 'ਟਰਮਾਰਕ' ਦੇ ਨਾਲ ਧਮਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਸਾਂਝਾ ਕੀਤਾ ਗਿਆ ਹੈ। 'ਜਸਟਿਸ ਲੀਗ ਇੰਡੀਆ' ਵੱਲੋਂ ਟੈਲੀਗ੍ਰਾਮ ’ਤੇ ਸ਼ੇਅਰ ਕੀਤੀ ਗਈ ਪੋਸਟ ’ਚ ਲਿਖਿਆ ਗਿਆ ਹੈ ਕਿ 'ਜੇ ਭਾਰਤ ਦੀਆਂ ਡਰਪੋਕ ਏਜੰਸੀਆਂ ਤੇ ਉਨ੍ਹਾਂ ਦੇ ਆਕਾ ਸੋਚਦੇ ਹਨ ਕਿ ਉਹ ਸਾਡੀ ਆਵਾਜ਼ ਨੂੰ ਦਬਾਉਣ ਅਤੇ ਸਾਡੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਗੁੰਡਿਆਂ ਨੂੰ ਕਿਰਾਏ ਤੇ ਲੈ ਸਕਦੇ ਹਨ ਤਾਂ ਉਹ ਮੂਰਖਾਂ ਦੀ ਦੁਨੀਆ ’ਚ ਰਹਿੰਦੇ ਹਨ। ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਅਸੀਂ ਉਨ੍ਹਾਂ ਦੇ ਕਿੰਨੇ ਨੇੜੇ ਹਾਂ ਅਤੇ ਅਸੀਂ ਕਿਸੇ ਵੀ ਸਮੇਂ ਹਮਲਾ ਕਰਨ ਦੇ ਕਿੰਨੇ ਸਮਰੱਥ ਹਾਂ। ਖਾਲਿਸਤਾਨ ਜ਼ਿੰਦਾਬਾਦ।

ਇਹ ਵੀ ਪੜ੍ਹੋ : ਟ੍ਰਿਗਰ ਹੋਇਆ, ਧੂੰਆਂ ਉੱਠਿਆ ਤੇ ਫੱਟ ਗਿਆ ਬੰਬ... ਦੇਖੋ ਰੋਹਿਣੀ ਧਮਾਕੇ ਦੀ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News