ਲੋਕ ਸਭਾ ਚੋਣਾਂ : ਚੌਥੇ ਪੜਾਅ ਦੇ 274 ਉਮੀਦਵਾਰਾਂ 'ਤੇ ਦਰਜ ਹਨ ਕ੍ਰਿਮੀਨਲ ਕੇਸ, ਸਭ ਤੋਂ ਵੱਧ ਤੇਲੰਗਾਨਾ 'ਚ
Sunday, May 12, 2024 - 05:33 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਅਧੀਨ 13 ਮਈ ਨੂੰ ਚੌਥੇ ਪੜਾਅ ਦੀ ਵੋਟਿੰਗ ਹੋਣੀ ਹੈ। ਇਸ 'ਚ 10 ਸੂਬਿਆਂ 'ਚ 96 ਸੀਟਾਂ ਲਈ ਵੋਟਿੰਗ ਹੋਵੇਗੀ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ.ਡੀ.ਆਰ.) ਦੀ ਰਿਪੋਰਟ ਅਨੁਸਾਰ ਇਸ ਪੜਾਅ 'ਚ ਕਿਸਮਤ ਅਜਮਾ ਰਹੇ 1717 ਉਮੀਦਵਾਰਾਂ 'ਚੋਂ 274 ਖ਼ਿਲਾਫ਼ ਗੰਭੀਰ ਅਪਰਾਧਕ ਮਾਮਲੇ ਦਰਜ ਹਨ। 58 ਸੰਸਦੀ ਖੇਤਰ ਸੰਵੇਦਨਸ਼ੀਲ ਹਨ, ਜਿੱਥੇ 3 ਜਾਂ ਜ਼ਿਆਦਾ ਉਮੀਦਵਾਰਾਂ 'ਤੇ ਗੰਭੀਰ ਮਾਮਲੇ ਹਨ। ਤੇਲੰਗਾਨਾ 'ਚ 85, ਆਂਧਰਾ ਪ੍ਰਦੇਸ਼ 'ਚ 69, ਮਹਾਰਾਸ਼ਟਰ 'ਚ 53 ਅਤੇ ਉੱਤਰ ਪ੍ਰਦੇਸ਼ 'ਚ 30 ਉਮੀਦਵਾਰ ਦਾਗ਼ੀ ਹਨ।
ਚੌਥੇ ਪੜਾਅ 'ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਸੀਟਾਂ, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਓਡੀਸ਼ਾ ਦੀਆਂ ਚਾਰ, ਤੇਲੰਗਾਨਾ ਦੀਆਂ ਸਾਰੀਆਂ 17, ਉੱਤਰ ਪ੍ਰਦੇਸ਼ ਦੀਆਂ 13 ਅਤੇ ਬੰਗਾਲ ਦੀਆਂ 8 ਸੀਟਾਂ 'ਤੇ ਵੋਟਿੰਗ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e